ਏਕ ਬਾਰ ਕੀ ਬਾਤ ਹੈ/ਬੁਗਲਾ ਅਰ ਨਿਓਲ਼ਾ
ਬੁਗਲਾ ਅਰ ਨਿਓਲ਼ਾ
ਕੇਰਾਂ ਬਰੌਂਟੇ ਪੇੜ ਕਾ ਕਾਸੀਓ ਤਾ ਖਿਲਿਆਰ।
ਉਪਰ ਉਸਕੇ ਰਹੇਂ ਤੇ ਬੁਗਲੇ ਕਈਂ ਹਜਾਰ।
ਜੜ ਮਾ ਉਸਕੇ ਰਹੇ ਤਾ ਸਿਆਹ ਕਾਲਾ ਇੱਕ ਨਾਗ।
ਆਂਡੇ ਬੱਚੇ ਉਨਾਂ ਕੇ ਖਾਹੇ ਤਾ ਬੇ-ਭਾਗ।
ਇੱਕ ਦਿਨ ਦੁੱਖ ਕਾ ਪੱਟਿਆ ਬੁਗਲਾ ਰਹਿਆ ਤਾ ਰੋ।
ਕੇਕੜੇ ਆਣ ਕਾ ਪੁੱਛਿਆ, ਤੈਨੂੰ ਗਿਆ ਕੇ ਹੋ?
ਬੁਗਲੇ ਦੁੱਖ ਕਰੇਲਿਆ ਲੇ ਕਾ ਲੰਮੀ ਸਾਸ।
ਕਿੱਤਰਾਂ ਬਚੀਏ ਦੁਸ਼ਟ ਤੇ ਜੁਗਤ ਬਤਾ ਤੇਰੇ ਪਾਸ।
ਕੇਕੜੇ ਸੋਚਿਆ ਜੋਹ ਮਾਰੀ ਕੌਮ ਕਾ ਹੈ ਦੁਸ਼ਮਨ।
ਖੋਮ ਨਾਸ਼ ਹੋਏ ਏਸਕਾ ਕਹੇ ਬਾਤ ਇੱਕ ਸੁਨ।
ਨਿਓਲ਼ ਕੀ ਖੱਡ ਤੇ ਲੇ ਕਾ ਜਿੱਥਾ ਸੱਪ ਕੀ ਖੱਡ।
ਟੁਕੜੇ ਮਾਸ ਕੇ ਗੇਰਦੇ ਮੱਛਲੀਆਂ ਅਰ ਛੱਡ।
ਨਿਓਲ਼ ਖੱਡ ਤੇ ਲਿੱਕੜ ਕਾ ਜਾਊ ਸੱਪ ਕੇ ਪਾਸ।
ਇੱਤਰਾਂ ਤੇਰੇ ਬੈਰੀ ਕਾ ਕਰਦੂਗਾ ਬੀਅ ਨਾਸ।
ਬੁਗਲੇ ਉਮੀਓ ਕਰ ਦਿਆ ਔਹੇ ਬਾਤ ਗਈ ਬਣ।
ਨਿਓਲ਼ ਨੇ ਆ ਕਾ ਸੱਪ ਕਾ ਤੋੜ ਗਮਾਇਆ ਫਣ।
ਤਾੜੀ ਬੱਜਗੀ ਬੁਗਲਿਆਂ ਊਂਚੀ ਮਚਾ ਦਿਆ ਛੋਰ।
ਬੁਗਲੇ ਲੁੱਡੀਆਂ ਪਾਮਦੇ ਕਰੀ ਨਿਓਲ਼ ਨੇ ਗੌਰ।
ਮਾਰ-ਮੂਰ ਕਾ ਸੱਪ ਨੂੰ ਹੋਇਆ ਤਾਹਾਂ ਨੂੰ ਜਾਣ।
ਬਾਹਲੇ ਲੰਮ ਚੜੌਅ ਕੇ ਫਿਰ ਗਿਆ ਡਾਹਣੋ-ਡਾਹਣ।
ਆਂਡੇ ਜਿਤਨੇ ਪੀ ਲੀਏ ਬੱਚੇ ਲੀਏ ਸਬ ਖਾ।
ਬੱਢ-ਬੱਢ ਕਾ ਬੁਗਲੇ ਦੀਏ ਕੂੰਦੜੇ ਲਾ।
ਕਿਸੇ ਕੀ ਲਾਈ ਅੱਗ ਕਾ ਆਪਣੇ ਘਰ ਬੀ ਸੇਕ।
ਬਿਧ ਮਾਤਾ ਸਬ ਲਿਖੇ ਨਾ ਅਪਣੇ ਹੱਥ ਬੀ ਲੇਖ।