ਏਕ ਬਾਰ ਕੀ ਬਾਤ ਹੈ/ਛੇਰ ਅਰ ਖਰਗੋਸ਼
ਛੇਰ ਅਰ ਖਰਗੋਸ਼
ਜੰਗਲ ਮਾ ਇੱਕ ਛੇਰ ਨੇ ਬੜੀ ਮਚਾਈ ਅੱਤ।
ਨਿਰੀਓ ਜਨਬਰ ਮਾਰਦਾ ਐਸੀ ਥੀ ਉਸਕੀ ਮੱਤ।
ਬਣ ਮਾ ਉਸਕੇ ਕੈਹਰ ਕਾ ਮਿਚ ਗਿਆ ਤਾ ਕੋਹਰਾਮ।
ਭੋਲੇ-ਭਾਲੇ ਜੀਆਂ ਕਾ ਜੀਉਣਾ ਹੋਇਆ ਹਰਾਮ।
ਇੱਕ ਦਿਨ ਕੱਠੇ ਹੋ ਕਾ ਗਏ ਛੇਰ ਕੇ ਪਾਸ।
ਰੈਹਮ ਕਰੋ ਥਮ ਬਾਦਛਾ! ਕਰੋ ਦਿਲਾਂ ਮਾ ਬਾਸ।
ਦਿਨ ਪਰਤੀ ਇੱਕ ਜੀਬ ਕੀ ਰੱਖੋ ਥਮ੍ਹੇ ਖਰਾਕ।
ਪੱਕੀ ਮ੍ਹਾਰੇ ਗੈਲ ਬੰਧਲੋ ਰੱਖਣ ਕੀ ਨੀ ਝਾਕ।
ਸਬ ਕੀ ਛੇਰ ਨੇ ਮੰਨ ਲੀ ਪਲ ਬੀ ਕਰੀ ਨਾ ਡੇਰ।
ਜੰਗਲ ਮਾ ਸੁੱਖ ਸ਼ਾਂਤੀ ਆਗੀ ਬੀਰੋ ਢੇਰ।
ਇੱਕ ਦਿਨ ਇੱਕ ਖ਼ਰਗੋਸ ਕੀ ਬਾਰੀ ਆਗੀ ਬੀਰ।
ਚਲੋ-ਚਾਲ ਇੱਕ ਕੂਏਂ ਪਾ ਪ੍ਹੌਂਚਿਆ ਔਹ ਅਖੀਰ।
ਉੱਥਾ ਬੈਠ ਉਸਨੇ ਕਰੀ ਲੰਮੀ ਸੋਚ ਬਚਾਰ।
ਕਿਮੇ ਪਾਈਏ ਕੈਨਾਤ ਕਾ ਜਾਲਮ ਤੇ ਛੁਟਕਾਰ।
ਲਾ ਕਾ ਖਾਸੀ ਡੇਰ ਨੂੰ ਪ੍ਹੌਂਚਿਆ ਛੇਰ ਕੇ ਪਾਸ।
ਛੇਰ ਬੜਾ ਤਾ ਕਰੋਧ ਮਾ ਬਜ੍ਹਾ ਪੁੱਛਲੀ ਖਾਸ।
ਖਰਗੋਸ਼ ਕਹਾ ਬਨਰਾਜ ਜੀ! ਮਿਲ ਗਿਆ ਤਾ ਇੱਕ ਛੇਰ।
ਕਹਾ ਰਾਜਾ ਮੈਂ ਉਰੇ ਕਾ ਔਹੇ ਲਬਾ ਗਿਆ ਡੇਰ।
ਛੇਰ ਕਹਾ ਮੰਨੂੰ ਇਬੀਓ ਲੇ ਜਾ ਉਸਕੇ ਪਾਸ।
ਅੱਜ ਤੋਂ ਮੈਂ ਬਸ ਖਾਮਾਗਾ ਓਸੇ ਕਾ ਈ ਮਾਸ।
ਖਰਗੋਸ਼ ਨੇ ਛੇਰ ਨੂੰ ਕੂਆ ਦਿਆ ਦਖਾ।
ਛੇਰ ਮੌਣ ਪਾ ਪ੍ਹੌਂਚਿਆ ਮਾਰੀ ਤਲੇ ਨਿਗਾਹ।
ਪਾਣੀ ਮਾ ਸਾਇਆ ਛੇਰ ਕਾ ਦੇਖ ਮੰਨ ਗਿਆ ਸੱਚ।
ਪੂਰੇ ਜੋਰ ਗੈਲ ਗੱਜਿਆ ਬਾਜ ਮੁੜ ਦਬਸੱਟ।
ਇਬ ਤੋ ਮੜਸੀ ਗਰਜ ਨੂੰ ਛੇਰ ਨਾ ਸਕਿਆ ਝੱਲ।
ਛਾਲ ਭਿੜਨ ਲਈ ਮਾਰ ਦਈ ਛੇਰ ਨੇ ਓਸੇ ਪਲ।
ਛੇਰ ਡੁੱਬ ਕਾ ਮਰ ਗਿਆ ਖ਼ਬਰ ਗਈ ਚਹੁੰ ਔਰ।
ਅਕਲ ਬੜੀ ਆ ਮ੍ਹੈਸ ਤੇ ਬੱਚਿਓ ਕਰਨਾ ਗੌਰ।