ਏਕ ਬਾਰ ਕੀ ਬਾਤ ਹੈ/ਕੁਸ਼ ਅਪਣੇ ਬਾਰੇ ਮਾ
ਕੁਸ਼ ਅਪਣੇ ਬਾਰੇ ਮਾ
ਪੁਆਧੀ ਬਾਲ ਗੀਤਾਂ ਗੈਲ ਮੇਰਾ ਬਾਹ-ਵਾਸਤਾ ਕੋਈ ਕੋਈ ਬੌਹਤਾ ਨਮਾ ਨੀ, ਬਲਕੇ ਪੰਜਾਬੀ ਬਾਲ ਗੀਤਾਂ ਕੇ ਸਫ਼ਰ ਤੇ ਬੀ ਕਾਫੀ ਪੁਰਾਣਾ ਈਂਂ ਕਹਿਆ ਜਾ ਸਕਾ। ਕਿਉਂਕਿ ਜਦ ਹਮੇ ਸਕੂਲ ਮਾਂ ਪੜਿਆ ਕਰੇਂ ਤੇ ਉਸ ਬਖਤ ਛੋਟੇ-ਛੋਟੇ ਬਾਲ ਟੋਟਕੜੇ ਆਪੋ ਈ ਘੜ ਲਿਆ ਕਰੇਂ ਤੇ ਅਰ ਆਪਣੀ ਕਾਪੀ ਮਾ ਕਿਤੀ-ਕਿਤੀ ਫੁੱਲ ਬਣਾ ਕੈ ਤਲ਼ੇੇ ਲਿਖ ਦਿਆ ਕਰੇਂ ਤੇ
ਜਿਮੇਂ : ਬਾਗ ਮਾ ਨੱਚਾ ਮੋਰ।
ਮੇਰੀ ਕਾਪੀ ਚੁੱਕਣ ਆਲਾ ਚੋਰ।
ਉਸ ਬਖਤ ਕਈ ਜਬਾਖ ਕਿਸੇ ਕਿਸੇ ਕੀ ਕਾਪੀ ਮਾਤੇ ਪੇਚਾ ਪੱਟਕਾ ਉਸਕਾ ਜਹਾਜ਼ ਬਣਾ ਕੈ ਡਾਇਆ ਕਰੇਂ ਤੇ ਜਾਂ ਕਿਸ਼ਤੀ ਬਣਾ ਕੈਂ ਆਪਣੇ ਪਾਸ ਰੱਖ ਲੀਆ ਕਰੇਂ ਤੇ ਬੀ ਜਦ ਮੀਂਹ ਪਬਾਗਾ ਫੇਰ ਔਹੇ ਕਿਸ਼ਤੀਆਂ ਮੀਂਹ ਕੇ ਪਾਣੀ ਮਾ ਤਿਰਿਆਇਆ ਕਰੂੰਗੇ। ਉਸ ਪੇਚੇ ਪੱਟਣੇ ਕੇ ਡਰ ਤੇ ਇੱਕ ਹੋਰ ਟੋਟਕੜਾ ਲਿਖਿਆ ਕਰੇਂ ਤੇ:
ਮੇਲੇ ਮਾ ਹੋਰ੍ਹਿਆ ਕੱਠ
ਮੇਰੀ ਕਾਪੀ ਕੇ ਪੇਚੇ ਸੱਠ।
ਸੱਠਾਂ ਕੇ ਉਪਰ ਫੁੱਲ।
ਮੇਰੀ ਕਾਪੀ ਕਾ ਮੈਂਘਾ ਮੁੱਲ।
ਮੈਂਘੇ ਮੁੱਲ ਮਾ ਲਿਆਣੀ ਰੇਲ।
ਪੇਚੇ ਪੱਟਣ ਆਲਾ ਹੋ ਜੇ ਫੇਲ੍ਹ।
ਜਦ ਕੋਈ ਜੋਹ ਟੋਟਕੜਾ ਪੜ੍ਹੇ ਤਾ, ਪੇਚਾ ਪੱਟਣ ਆਲੇ ਕਾ ਹੱਥ ਥੌੜੇ ਰੁਕ ਜਾਹੇ ਤਾ ਬੀ ਕਿਤੇ ਸੱਚੀਓਂ ਫੇਲ ਨਾ ਹੋਜੀਏ। ਇੱਤਰਾਂ ਮਾਰ੍ਹੀਆਂ ਉਸ ਟੈਮ ਕੀਆਂ ਮੈਂਘੇ ਮੁੱਲ(ਚੁਆਨੀ, ਠਿਆਨੀ, ਬਾਰਾਂ ਆਨੇ) ਕੀਆਂ ਕਾਪੀਆਂ ਕੀ ਬੱਚਤ ਹੋ ਜਾਇਆ ਕਰੇ ਤੀ। ਉਸ ਟੇੇਮ ਕਾਪੀਆਂ ਪਰ ਫੁੱਲ-ਬੂਟੀਆਂ ਛਾਪਣ ਕਾ ਬੜਾ ਛੌਂਂਕ ਹੋਇਆ ਕਰੇ ਤਾ। ਕਾਗਚ ਕੀਆਂ ਕਿਨਾਰੀਆਂ ਪਾ ਕੋਈ ਬੇਲ ਪਾ ਦਿਆ ਕਰਨੀ ਅਰ ਬਿੱਚ ਮਾ ਕੋਈ ਨਾ ਕੋਈ ਛਟੱਲਾ ਲਿਖ ਦਿਆ ਕਰਨਾ।
ਜਿਮੇਂ : ਚੁੱਲ੍ਹੇ ਪਾ ਤਬੀ, ਤਬੀ ਕਾ ਰੰਗ ਕਾਲਾ।
ਬੁਰੀ ਨਜ਼ਰ ਆਲੇ ਤੇਰੇ ਗਲ਼ ਮਾਂ ਜੁੱਤੀਆਂ ਕੀ ਮਾਲਾ। ਇਸ ਤੋ ਬਿਨਾਂ:
ਕੋਠੇ ਪਰ ਲੱਕੜ।
ਛਾਹੀ ਮੇਰੀ ਪੱਕੜ।
ਹੱਥ ਕੇ ਉਪਰ ਟੁੱਕ।
ਫੱਟੀ ਮੇਰੀ ਕੜੱਕ।
ਝੋਲ਼ੇ ਪਰ ਬੂਟੀ।
ਕੱਲ੍ਹ ਕੀ ਮਾਨੂੰ ਛੁੱਟੀ।
ਮਾਸਟਰ ਕੀ ਲੱਤ ਟੁੱਟੀ।
-ਚਰਨ ਪੁਆਧੀ
ਪੁਆਧ ਬੁੱਕ ਡਿਪੂ
ਪਿੰਡ ਅਰ ਡਾਕ : ਅਰਨੌਲੀ ਭਾਈ ਜੀ ਕੀ
ਵਾਇਆ : ਚੀਕਾ, ਜ਼ਿਲ੍ਹਾ ਕੈਥਲ
ਹਰਿਆਣਾ - 136034-ਭਾਰਤ
ਸੰਪਰਕ : 099964-25988
85719--16780
Email : puaadhicharan9167@gmail.com