ਏਕ ਬਾਰ ਕੀ ਬਾਤ ਹੈ/ਲਾਲਚੀ ਕੁੱਤਾ

ਲਾਲਚੀ ਕੁੱਤਾ

ਕੁੱਤਾ ਤਾ ਇੱਕ ਲਾਲਚੀ ਲਗੀ ਓਸਨੂੰ ਭੁੱਖ।
ਫਿਰੇ ਬਿਲਕਦਾ ਛੈਹਰ ਮਾ ਮਿਲਿਆ ਨਾ ਕੁਸ਼ ਦੁੱਖ।
ਬੁੱਚੜਹਾਤੇ ਮਾ ਤੇ ਮਿਲਿਆ ਟੁਕੜਾ ਮਾਸ।
ਠਾੱ ਕਾ ਟੁੱਕੜਾ ਬਗ ਲੀਆ ਗਿਆ ਨੈਹਰ ਕੇ ਪਾਸ।
ਪੁਲ਼ ਪਾ ਗਿਆ ਲਖਣ ਨੂੰ ਦੇਖ ਤਲ਼ੇ ਗਿਆ ਥੱਮ੍ਹ।
ਪਾਣੀ ਮਾ ਸਾਇਆ ਦੇਖ ਕਾ ਜਾਣ ਨਾ ਸਕਿਆ ਹਮ।
ਸੰਖੀ ਉਸ ਕੇ ਮੂੰਹ ਕੀ ਲੈਣ ਲੀਏ ਗਿਆ ਚੌਂਕ।
ਮੂੰਹ ਮਾਂ ਤੇ ਮਾਸ ਗਿਰ ਗਿਆ ਮਾਰੀ ਜਾਂ ਉਸਨੇ ਭੌਂਕ।
ਦੇਖੋ ਬਗਾਨੀ ਟੌਂਚ ਪਾ ਆਪਣਾ ਲੀਆ ਗਮਾ।
ਬੱਚਿਓ! ਕਰਨਾ ਕਦੀ ਨਾ, ਲਾਲਚ ਬੁਰੀ ਬਲਾ।