ਆਕਾਸ਼ ਉਡਾਰੀ/ਕਾਲਜੀਏਟਾਂ ਦਾ ਲਹੂ

52827ਆਕਾਸ਼ ਉਡਾਰੀ — ਕਾਲਜੀਏਟਾਂ ਦਾ ਲਹੂਮਾ. ਤਾਰਾ ਸਿੰਘ ਤਾਰਾ

ਕਾਲਜੀਏਟਾਂ ਦਾ ਲਹੂ

ਕੁਝ ਗਰਮੀ ਨੇ ਲਹੂ ਸੁਕਾ ਦਿਤਾ,
ਕੁਝ ਲੱਸੀ ਦੇ ਵਧਿਆਂ ਖ਼ਰਚਿਆਂ ਨੇ।
ਕੁਝ ਫ਼ੀਸਾਂ ਤੇ ਕੁਝ ਜੁਰਮਾਨਿਆਂ ਨੇ,
ਕੁਝ ਔਖੀ ਪੜ੍ਹਾਈ ਦੇ ਚਰਚਿਆਂ ਨੇ।
ਫ਼ੇਲ੍ਹ ਹੋਣ ਦੇ ਕੁਝ ਡਰਾਵਿਆਂ ਨੇ,
ਕੁਝ ਕਿਸਮਤ ਦੇ ਪੁੱਠਿਆਂ ਕੜਛਿਆਂ ਨੇ।
ਰਹਿੰਦਾ 'ਤਾਰਿਆ’ ਲਹੂ ਸੁੱਕਾ ਦਿਤਾ,
ਇਮਤਿਹਾਨਾਂ ਦੇ ਔਖਿਆਂ ਪਰਚਿਆਂ ਨੇ।