ਆਓ ਪੰਜਾਬੀ ਸਿੱਖੀਏ/ਬਿਹਾਰੀ ਦੀਦੀ

ਬਿਹਾਰੀ ਦੀਦੀ

ਮਾੜੀ ਨਹੀਂ ਸਿਹਾਰੀ ਦੀਦੀ।
ਚੰਗੀ ਬੜੀ ਬਿਹਾਰੀ ਦੀਦੀ।


ਮਾਮੀ, ਨਾਨੀ, ਚਾਚੀ, ਤਾਈ।
ਬੀਬੀ, ਦਾਦੀ, ਭਾਬੀ, ਝਾਈ।
ਨਰ ਨਹੀਂ ਹੈ ਨਾਰੀ ਦੀਦੀ।
ਚੰਗੀ ਬੜੀ......................

ਕੀੜੀ, ਟਟੀਹਰੀ, ਕਾਉਣੀ, ਤੋਤੀ,
ਬਿੱਲੀ, ਘੋੜੀ, ਹਥਣੀ, ਖੋਤੀ,
ਵੱਡੀ ਮਹਿੰਗੀ ਭਾਰੀ ਦੀਦੀ।
ਚੰਗੀ ਬੜੀ......................

ਪੀਪੀ, ਤੀਲੀ, ਸੀਸੀ, ਸੀਟੀ।
ਤਾਲੀ ਵਾਲੀ ਨੀਲੀ ਗੀਟੀ।
ਲੱਖੀ ਅਤੇ ਹਜ਼ਾਰੀ ਦੀਦੀ।
ਚੰਗੀ ਬੜੀ......................

ਰਾਣੀ, ਗੁੱਡੀ, ਲਾਲੀ, ਪਾਲੀ।
ਤੀਜੀ, ਵੀਹਵੀਂ, ਨੀਲੀ, ਕਾਲੀ।
ਨੀਤੀ ਰੱਖਦੀ ਜਾਰੀ ਦੀਦੀ।
ਚੰਗੀ ਬੜੀ.......................