ਆਓ ਪੰਜਾਬੀ ਸਿੱਖੀਏ/ਪੰਜਾਬੀ ਦਾ ਕੈਦਾ
ਪੰਜਾਬੀ ਦਾ ਕੈਦਾ
ਜੰਗ ਅਗਿਆਨਤਾ ਦੀ ਮੈਂ ਲੜਾਂਗਾ।
ਅੱਜ ਮੇਂ ਪੰਜਾਬੀ ਵਾਲਾ ਕੈਦਾ ਪੜ੍ਹਾਂਗਾ।
ਊੜਾ-ਊਠ ਆੜਾ-ਅੱਖ ਈੜੀ-ਇੱਟ ਹੈ।
ਸੱਸਾ-ਸੱਪ ਹਾਹਾ-ਹਾਥੀ ਕੱਕਾ-ਕਿੱਟ ਹੈ।
ਖੱਖਾ-ਖੰਭ ਗੱਗਾ-ਗਊ ਘੱਗਾ-ਘਰ ਜੀ।
ਙੰਙਾ-ਖਾਲੀ ਚੱਚਾ-ਚੂਹਾ ਛੱਛਾ-ਛੜ ਜੀ।
ਜੱਜਾ-ਜੱਗ ਝੱਜਾ-ਝੰਡਾ ਹੱਥੀਂ ਫੜਾਂਗਾ।
ਅੱਜ ਮੈਂ ਪੰਜਾਬੀ..............
ਞੰਞਾ-ਖਾਲੀ ਟੈਂਕਾ-ਟੱਲੀ ਠੱਠਾ-ਠੇਲ੍ਹਾ ਜੀ।
ਡੱਡਾ-ਡੱੱਡੂ ਢੱਡਾ-ਢੋਲ ਣਾਣਾ-ਵੇਹਲਾ ਜੀ।
ਤੱਤਾ-ਤੋਤਾ ਥੱਥਾ-ਥੈਲਾ ਦੱਦਾ-ਦੋਧੀ ਆ।
ਧੱਦਾ-ਧੋਬੀ ਨੰਨਾ-ਨਾਲ ਪੱਪਾ 'ਪੁਆਧੀ' ਆ।
ਫੱਫਾ-ਫਲ ਬੱਬਾ-ਬੱਸ ਉੱਤੇ ਚੜ੍ਹਾਂਗਾ।
ਅੱਜ ਮੈਂ ਪੰਜਾਬੀ..........
ਭੱਬਾ-ਭੇਡ ਮੱਮਾ-ਮੋਰ ਯਈਆ-ਯੱਕਾ ਜੀ।
ਰਾਰਾ-ਰਥ ਲੱਲਾ-ਲੱਡੂ ਵਾਵਾ ਵਰਖਾ ਜੀ।
ੜਾੜਾ-ਖਾਲੀ ਸੱਸੇ ਬਿਦੀ ਸ਼ਅ ਬੋਲਾਂਗਾ।
ਖ਼ੱਖ਼ਾ ਗ਼ੱਗ਼ਾ ਜ਼ੱਜ਼ਾ ਫ਼ੱਫ਼ਾ ਲ਼ਅ ਬੋਲਾਂਗਾ।
'ਚਰਨ' ਮੈਂ ਵਿਦਿਆ ਦੀ ਪੌੜੀ ਚੜ੍ਹਾਂਗਾ।
ਅੱਜ ਮੈਂ ਪੰਜਾਬੀ...........