ਆਓ ਪੰਜਾਬੀ ਸਿੱਖੀਏ/ਖਾਲੀ ਅੱਖਰ
ਖਾਲੀ ਅੱਖਰ
ਬੇਸ਼ਕ ਨੇ ਕੁੱਝ ਖਾਲੀ ਅੱਖਰ।
ਫਿਰ ਵੀ ਵਰਤੇ ਜਾਂਦੇ ਅਕਸਰ।
ਙੰਙਾ, ਞੰਞਾ, ਣਾਣਾ, ੜਾੜਾ।
ਲਿਖਿਆ ਜਾਂਦਾ ਥੋੜ੍ਹਾ ਬਾਹਲਾ।
ਜਾਣਦੇ ਜੀਹਨੂੰ ਸਾਰੇ ਸਾਕਸ਼ਰ।
ਘੱਟ ਹੀ ਦਿਸਦੇ ਖਾਲੀ ਅੱਖਰ।
ਖਾਣਾ-ਪੀਣਾ, ਆਉਣਾ-ਜਾਣਾ।
ਇਹਨਾਂ ’ਚ ਵਰਤਿਆ ਜਾਂਦਾ ਣਾਣਾ।
ਪੇਂਡੂਆਂ ਦੀ ਜ਼ੁਬਾਨ ਦਾ ਬਸਤਰ।
ਘੱਟ ਸ਼ਹਿਰ ਵਿੱਚ ਣਾਣਾ ਅੱਖਰ।
ਪੀੜ, ਸੜੇਵਾਂ, ਕੂੜਾ, ਸਾੜਾ।
ਇਹਨਾਂ ਦੇ ਵਿੱਚ ਆਵੇ ੜਾੜਾ।
ਰੋੜ ਘੁਲਾੜੀ ਤੇ ਚੰਡੀਗੜ੍ਹ।
ਕੌਣ ਨਾ ਬੋਲੇ ੜਾੜਾ ਅੱਖਰ।
ਰੰਙ, ਤ੍ਰਿੰਞਣ, ਵੰਙਾਂ, ਵੰਞਾ।
ਇਹਨਾਂ 'ਚ ਆਉਂਦਾ ਙੰਙਾ ਵੰਞਾ।
ਕਈ ਉਹਨਾਂ ਦੀ ਭੁੱਲ ਗਏ ਬਣਤਰ।
ਗੁਣਗੁਣੇ ਬੋਲਦੇ ਰਹਿੰਦੇ ਅਕਸਰ।
ਙੂਰੇ, ਞਿਆਣੇ, ਣੀਜਾਂ, ੜਿੱਕੇ।
ਪਹਿਲਾਂ ਵੀ ਲਵੋ ਵਰਤ ਥੁੜੀਕੇ।
ਨਾ ਵੀ ਵਰਤੀਏ ਜਾਂਦਾ ਏ ਸਰ।
'ਚਰਨ' ਇਹਨਾਂ ਨੂੰ ਵਰਤੇ ਅਕਸਰ।