ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

ਕਰਕੇ ਹੁਣ ਇਸ ਨੌਮੇ ਛੰਦ ਦੁਵਾਰਾ ਦਾਤਾਰ
ਕਰਤਾਰ ਦੇ ਹਜੂਰ ਅਪਨੀ ਜਾਚਨਾ ਪ੍ਰਗਟ
ਕਰਦੇ ਹਨ । ਵਾਹਿਗੁਰੂ ਜੀ ਦੇ ਸਨਮੁਖ ਅਰਜ
ਕਰਦੇ ਹਨ। "ਪ੍ਰਭੁ ਦਾਤਉ ਦਾਤਾਰ" ਹੇ ਪ੍ਰਭੂ
ਆਪ ਦਾਤਿਆਂ ਦੇ ਦਾਤਾ ਹੌ । ਸੰਸਾਰਕ ਦਾਤੇ
ਭੀ ਆਪ ਦੇ ਦਰ ਦੇ ਮੰਗਤੇ ਹਨ ਜਾਂ ਦਾਤਾਂ
ਆਪ ਦੀਆਂ ਹਨ ਤੇ ਦੇਣ ਹਾਰੇ ਭੀ ਆਪ ਹੋ I
ਭਾਵ ਜੋ ਦਾਤੇ ਹਨ, ਉਹਨਾਂ ਪਾਸ ਦਾਤ ਨਹੀਂ
ਹੋੋਂਦੀ, ਜਿਨ੍ਹਾਂ ਪਾਸ ਦਾਤ ਹੋਂਦੀ ਹੈ ਉਹ ਦੇ
ਨਹੀਂ ਸਕਦੇ । ਪਰੰਤੂ ਆਪ ਜੀ ਵਿਚ ਦੋਵੇਂ
ਗੁਣ ਹਨ, ਆਪ ਪਾਸ ਦਾਤਾਂ ਭੀ ਅਮਿਤ
ਹਨ ਤੇ ਉਹ ਸਾਰੀਆਂ ਆਪਦੇ ਵਸ ਵਿਚ ਹਨ
ਤੇ ਆਪ ਦੇਣ ਹਾਰ ਭੀ ਹੋ ਇਸ ਲਈ ਆਪ
ਹੀ ਸਭ ਦੇ ਭਾਰ ਹੋ, ਤੇ ਮੈਂ ਮੰਗਤਾ ਹਾਂ ।
ਪਰ ਦਾਤ ਨੂੰ ਉਡੀਕ ਕੇ ਨਾ ਮਿਲੀ ਤੇ ਹੋਰ
ਦਰ ਚਲੀਏ ਐਦਾਂ ਦਾ ਮੰਗਤਾ ਮੈਂ ਨਹੀਂ
ਮੈਂ ਤਾਂ ਸਾਰੇ ਦਰ ਛੋਡਕੇ ਆਪ ਦੀ ਸ਼ਰਨ
ਵਿਚ ਆ ਪਿਆ ਹਾਂ । ਇਸ ਚਰਨ ਸ਼ਰਨ ਤੋਂ
ਲ੍ਹਾਮ ਮੈਂ ਹੋਰ ਥੇ ਜਾਨਾ ਨਹੀਂ । ਮੇਰੀ ਮੰਗ
ਹੈ ਸੰਤ ਚਰਨਾਂ ਦੀ ਧੂੜ ਜਿਹਦੇ ਪਾਪਤ ਹੋਣ
ਨਾਲ ਮੈਂ ਭਵਸਾਗਰ ਤੋਂ ਪਾਰ ਹੋਸਾਂ । ਸਾਰੀ
ਹਉਮੈ ਛਡਕੇ ਮੈਂ ਬਿਨਤੀ ਨਾਲ ਅਰਦਾਸ