ਪੰਨਾ:Surjit Patar De Kav Samvedna.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰੁਣਾਮਈ ਵਾਤਾਵਰਨ ਪੈਦਾ ਕਰ ਦਿੱਤਾ। ਕੀ ਇਹ ਇਨਸਾਫ਼ ਹਉਮੈ ਦੇ ਪੱਤ ਕਰਨਗੇ ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ ਇਸ ਸ਼ੇਅਰ ਵਿਚ ਦੂਜੇ ਸ਼ੇਅਰ ਵਾਂਗ ਹੀ ਨਿਆਂ-ਪਬੰਧ ਤੇ ਚੋਟ ਹੈ । ਅਖੌਤੀ ਜੱਜਾਂ ਦੀਆਂ ਕੁਰਸੀਆਂ ਤੇ ਬੈਠੇ ਕੀ ਹਉਮੇ ਗਰੱਸੇ ਲੋਕ ਇਨਸਾਫ ਕਰਨਗੇ । ਜਾਂ ਫਿਰ ਪੱਥਰ ਦੇ ਭਗਵਾਨ ਇਨਸਾਫ ਕਰਨਗੇ । ਭਾਵੇਂ ਸ਼ਾਇਰ ਨੇ ਸਿਰਫ਼ ਸੁਆਲ ਪੁੱਛੇ ਹਨ । ਪਰ ਜੁਆਬ ਵੀ ਵਿਚੇ ਲੁਪਤ ਹਨ ਕਿ ਅਜਿਹਾ ਕਦਾਚਿਤ ਨਹੀਂ ਹੋਣਾ | ਰਾਜਾਂ ਦੇ ਬਦਲ ਜਾਣ ਨਾਲ ਰਾਜਾਂ ਦਾ ਕਿਰਦਾਰ ਨਹੀਂ ਬਦਲਿਆ ਇਸ ਕਰਕੇ ਇਨ੍ਹਾਂ ਰਾਜਾਂ ਦਾ ਨਿਆਂ ਪ੍ਰਬੰਧ ਵੀ ਉਹੀ ਰਿਹਾ ਹੈ । ਸ਼ੇਣੀ ਵੰਡ ਸਮਾਜ ਵਿਚ ਕੋਈ ਰਾਜ ਆ ਜਾਵੇ । ਇਨਸਾਫ ਦੀ ਆਸ ਨਹੀਂ ਰੱਖੀ ਜਾ ਸਕਦੀ : ਇਹ ਜੁ ਰੰਗਾਂ 'ਚ ਚਿਤਰੇ ਨੇ ਖੁਰ ਜਾਣਗੇ ਇਹ ਜੁ ਮਰਮਰ ‘ਚ ਉਕਰੇ ਨੇ ਮਿਟ ਜਾਣਗੇ ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ ਹਰਫ਼ ਉਹੀ ਹਮੇਸ਼ਾ ਲਿਖੇ ਰਹਿਣਗੇ ਸ਼ਾਇਰ ਨੇ ਦਾਅਵਾ ਕੀਤਾ ਹੈ ਕਿ ਤਾਕਤ ਦੇ ਜ਼ੋਰ ਨਾਲ ਰੰਗਾਂ ਵਿਚ ਚਤਰੇ ਜਾਂ ਮਰਮਰ ‘ਚ ਉਕ ਰੇ ਸਭ ਮਿਟ ਜਾਣਗੇ । ਸਿਰਫ ਬਲਦੇ ਹੱਥਾਂ ਨਾਲ ਲਿਖੇ ਹਰਫ਼ ਹੀ ਸਦਾ ਰਹਿਣਗੇ ਕਿਉਂਕਿ ਇਹਨਾਂ ਬਲਦੇ ਹੱਥਾਂ ਨਾਲ ਲਿਖੇ ਹਟ ਫ਼ਾਂ ਵਿਚ ਜੋ ਸ਼ੇਅਰ ਵਾਲੇ ਮੋਏ ਮਿੱਤਰਾਂ ਦਾ ਸੱਚ ਹੈ । ਹਵਾ ਵਿਚ ਲਿਖਿਆਂ ਵੀ ਮਿਟਾਇਆ ਨਹੀਂ ਜਾ ਸਕਦਾ ਜਦੋਂ ਕਿ ਮਰਮਰ 'ਚ ਉਕਰੇ ਝੂਠ ਮਿਟ ਜਾਇਆ ਕਰਦੇ ਹਨ । ਇਥੇ ਸ਼ਾਇਰ ਦਾ ਦਾਅਵਾ ਸਾਰਥਕ ਜਾਪਦਾ ਹੈ । ਆਖਰਾਂ ਸ਼ੇਅਰ ਹੈ : ਇਹ ਵੀ, ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ 69