ਪੰਨਾ:Surjit Patar De Kav Samvedna.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰੇਗਾ, ਜਿਹੜਾ ਕਈ ਲਈ ਹਾਨੀਕਾਰਕ ਹੋਵੇਗਾ । ਇਸ ਪ੍ਰਕਾਰ ਕਵੀ ਦੇ ਆਪ ਵਿਚ ਵੰਡ ਹੋ ਜਾਂਦੀ ਹੈ । ਇਸ ਦੁਬਿਧਾਗਤ ਮਨ ਨੂੰ ਰੂਪਮਾਨ ਕਰਦਾ ਪI ਮਿਸ਼ਰਾ ਗ਼ਜ਼ਲਕਾਰ ਲਈ ਇਕ ਪ੍ਰਕਾਰ ਦਾ ਧਰਮ ਸੰਕਟ ਉਤਪੰਨ ਕਰਦਾ ਹੈ ਦੂਸਰਾ ਮਿਸ਼ਰਾ ਹੋਰ ਵੀ ਇਸ ਧਰਮ ਸੰਕਟ ਨੂੰ ਹੜਾਂ ਕਰਦਾ ਹੈ । ਇਸ ਰਾਤ ਦੀ ਹੈ ਤਾਂ ਖੁਦ ਗ਼ਜ਼ਲਕਾਰ ਦਾ ਜੀਣਾ ਦੋਸਤਾਂ ਹੋਰ ਮਸ਼ਕਲ ਹੋ ਜਾਵੇਗਾ । ਦਿਲਚਸਪ ਗੱਲ ਇਹ ਹੈ ਕਿ ਯਾਰ ਗ਼ਜ਼ਲਕਾਰ ਤੋਂ ਕਰ ਦਸਤੀ ਨਹੀਂ ਕਰਦੇ । ਇਹ ਤਾਂ ਗ਼ਜ਼ਲ ਕਾਰ ਦਾ ਆਪਣਾ ਸਵੈ ਹੀ ਟਿਕਣ ਨੇ ਦਿੰਦਾ ! ਇਸ ਸਮੁੱਚੇ ਸ਼ੇਅਰ ਵਿਚ ਉਹ ਆਪਣੇ ਆਪ ਨੂੰ ਕੋਈ ਰਸਤਾ ਸੁਝਾਉਂਦਾ, ਬੱਸ ਇਸ ਦੁਬਧਾਗਸਤ ਮਨ ਦੀ ਹਾਲਤ ਹੀ ਬਿਆਨ ਕਰਦਾ ਸ਼ਾਇਦ ਸ਼ਾਇਰ ਆਇਨਸਟਾਈਨ ਵਾਂਗ ਸਮਝਦਾ ਹੈ ਕਿ ਮੁਸ਼ਕਲ ਨੂੰ ਭਾਸ਼ਾ ਕਰ ਲੈਣਾ ਹੀ ਮੁਸ਼ਕਲ ਦਾ ਹੱਲ ਲੱਭਣਾ ਹੈ : ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ਆਖੋ ਇਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ ਇਹ ਕਦੋਂ ਤੀਕ ਏਥੇ ਖੜੇ ਰਹਿਣਗੇ । ਇਸ ਸ਼ੇਅਰ ਨੂੰ ਅਸੀਂ ਪਹਿਲੇ ਸ਼ੇਅਰ ਤੋਂ ਤੋੜ ਕੇ ਦੇਖੀਏ ਤਾਂ ਇਹ ਗ਼ਜ਼ਲ ਗੈਰ ਮੁਸੱਲਲ ਲਗਦੀ ਹੈ । ਜੇ ਇਸ ਫੈਸਲੇ ਨੂੰ ਪਿੱਛੇ ਹੋਈ ‘ਗੀਤ ਦੀ ਮੌਤ ਨਾਲ ਜੋੜਏ ਤਾਂ ਗ਼ਜ਼ਲ ਮੁਸੱਲਸਲ ਜਾਪਦੀ ਹੈ । ਖੈਰ । ਇਸ ਸ਼ੇਅਰ ਦੇ ਪਹਿਲੇ ਮਿਸ਼ਰੇ ਵਿਚ ਸਾਡੇ ਸਮਜਿਕ/ਰਾਜਨੀਤਿਕ ਢਾਂਚੇ ਦੇ ਕੁਇਜ਼ ਲੋਕਾਂ ਵੱਲੋਂ ਕਾਇਮ ਕੀਤੀ ਦੰ ਨਿਆਂ ਪ੍ਰਣਾਲੀ ਤੇ ਤੀਖਣ ਕਟਾਖ਼ਸ਼ ਹੈ । ਇਨਾਂ ਅਦਾਲਤਾਂ ਵਿਚ ਫੈਸਲੇ ਲਟਕਦੇ ਰਹਿੰਦੇ ਹਨ । ਲੋਕ ਫੈਸਲਿਆਂ ਦੀ ਉਡੀਕ ਵਿਚ ਬਿਰਖਾਂ ਵਾਂਗ ਸੁੱਕ ਜਾਂਦੇ ਹਨ । ਦੂਸਰੇ ਮਿਸ਼ਰੇ ਵਿਚ ਅਦਾਲਤਾਂ ਵਿਚ ਫੈਸਲੇ ਸੁਣਦਿਆਂ ਲੋਕਾਂ ਨੂੰ ਨਸੀਹਤ ਹੈ ਕਿ ਉਜੜੇ ਘਰ ਨੂੰ ਵਾਪਿਸ ਪਰਤ ਜਾਉ ! ਇਥੇ , ਕਦੋਂ ਤੀਕ ਖੜੇ ਰਹੋਗੇ । ਭਾਵ ਇਥੇ ਖੜਨ ਦਾ ਕੋਈ ਫਾਇਦਾ ਨਹੀਂ ਹੈ । ਇਸ ਪ੍ਰਕਾਰ ਇਹ ਸ਼ੇਅਰ ਨਿਆਂ ਪ੍ਰਣਾਲੀ ਦੇ ਖੋਖਲੇਪਣ ਦਾ ਸ਼ਿਕਾਰ ਲੋਕਾਂ ਦਾ ਕਰੁਣਾਮਈ ਨਕਸ਼ਾ ਖਿੱਚਦਾ ਹੈ : 67