ਪੰਨਾ:Surjit Patar De Kav Samvedna.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਾਭੌਤਿਕੀ ਗੱਲ ਨਹੀਂ ਹੈ, ਸਗੋਂ ਪਾਤਰ ਦੀ ਸਮਕਾਲੀ ਯਥਾਰਥ ਨੂੰ ਮਿਥਿਹਾਸ ਦੀ ਅੱਖ ਰਾਹੀਂ ਮੁੜ ਫੜ ਕੇ ਅਭਿਵਿਅਕਤ ਕਰਨ ਦੀ ਕਾਵਿਕ ਜੁਗਤ ਹੈ । ਇਸੇ ਪ੍ਰਕਾਰ ਆਧੁਨਿਕ ਕਵੀਆਂ ਵਾਂਗ ਪਾਤਰ ਨੇ ਪ੍ਰਚੱਲਤ ਮੁਹਾਵਰਿਆ ਦੇ ਉਲਟ ਨਵੇਂ ਯੁੱਗ ਅਨੁਕਲ ਮੁਹਾਵਰੇ ਸਿਰਜਣ ਦੀ ਪ੍ਰਪਾਟ ਵਿਚ ਹਿੱਸਾ ਪਾਇਆ ਉਸ ਨੇ ਲਿਖਿਆ ਹੈ : ਕੰਧਾਂ ਦੇ ਕੰਨ ਚਾਹੁੰਦੇ ਨੇ ਅਸੀਂ ਜੀਭ ਦੀ ਜੂਨ ਆਈਏ ਲੋਕ ਮੁਹਾਵਰੇ ਅਨੁਸਾਰ ਕੰਧਾਂ ਦੇ ਵੀ ਕੰਨ ਦੇ ਹਨ । ਇਸ ਦਾ ਸਿੱਧਾ ਅਰਥ ਨਿਕਲਦਾ ਹੈ ਕਿ ਕੰਧਾਂ ਦੇ ਕੰਨ ਹੋਣ ਕਰਕੇ ਪਰਦੇ ਵਾਲੀ ਗੱਲ ਕਰਦਿਆਂ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ । ਪਰ ਸ਼ਾਇਰ ਇਥੇ ਇਨ੍ਹਾਂ ਅਰਥਾਂ ਨੂੰ ਹੀ ਵਿਸਥਾਰਦਾ ਹੈ । ਕਿ ਕੰਧਾਂ ਦੇ ਕੰਨ’ ਤਾਂ ਹੁੰਦੇ ਹਨ, ਪਰ ਜੀਭ ਨਹੀਂ ਅਤੇ ਜੇ ਉਹ ਗੱਲ ਉਗਲ ਦੇਣ ਤਾਂ ਸਾਡੇ ਸਾਹਮਣੇ ਅਸਲੀਅਤ ਆ ਜਾਵੇ। ਇਹ ਅਸਲੀਅਤ ਸਾਡੇ ਹੁਣ ਦੇ ਮਾਪਦੰਡਾਂ ਨੂੰ ਪੂਰਨ ਰੂਪ ਵਿਚ ਉਲਟਾ ਪੁਲਟਾ ਦੇਵੇਗੀ ਕਿਉਂ ਜੋ ਅਸੀ ਹਾਕਮਾਂ ਦੇ ਨਾਇਕ ਜਾਂ ਨਿਆਂ ਪਾਲਕਾਂ ਨੂੰ ਵੀ ਆਪਣੇ ਨਾਇਕ ਜਾਂ ਨਿਆਂ-ਪਾਲਕ ਮੰਨੀ ਬੈਠੇ ਹਾਂ। ਪਰ 'ਕੰਧਾਂ' ਜਿਨ੍ਹਾਂ ਨੂੰ ਅਸਲੀ ਇਤਿਹਾਸ ਪਤਾ ਹੈ, ਜਾਣਦੀਆਂ ਹਨ ਕਿ : ਸਰਮਸ਼ਾਰ ਸਿਰ ਝੁਕੇ ਕਟਹਿਰੇ ਚੜ੍ਹਨ ਸ਼ਹਿਨਸ਼ਾਹ ਰ ਜੇ ਅਦਲੀ ਤੇ ਪਰੇਤ ਜੂਨ ਵਿਚ ਪੈ ਕੇ ਭਟਕਣ ਸੁਰਗ ਨਿਵਾਸੀ ਹਰ ਚਿੱਟ ਦਸਤਾਰ ਤੇ ਲੱਗਿਆ ਖੂਨ ਦਿਸੇਗਾ ਰੰਗ ਬਿਰੰਗਾ 'ਪਾਤਰ' ਦੀਆਂ ਨਜ਼ਮਾਂ ਵਿਚ ਵਿਰੋਧਾਭਾਸੀ ਸਤਰਾਂ ਦੀ ਵਰਤੋਂ ਕੀਤੀ ਆਮ ਮਿਲਦੀ ਹੈ, ਜਿਨ੍ਹਾਂ ਵਿਚ ਦੋ ਘਟਨਾਵਾਂ ਜਾਂ ਵਰਤਾਰਿਆ ਦਾ, ਜਿਨਾਂ ਵਿਚ ਆਪਸੀ ਤੌਰ ਤੇ ਵਿਰੋਧ ਚੁੱਟਾਂ ਨੂੰ ਇਕ ਦੂਜੇ ਦੇ ਸਾਹਵੇਂ ਖੜਾ ਕੇ ਅਰਥਾਂ ਨੂੰ ਸੱਪਸ਼ਟ ਕੀਤਾ ਜਾਂਦਾ ਹੈ । ਜਿਵੇਂ :