ਪੰਨਾ:Surjit Patar De Kav Samvedna.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਲੇ ਯਾਰੋ ਕਿ ਹੁਣ ਇਹ ਚੌਕ ਛੱਡੀਏ ਕਿ ਹੁਣ ਇਹ ਚੌਕ ਚੌਰਸਤਾ ਨਹੀਂ ਹੈ ਸਾਡੀ ਆਮ ਬੋਲ-ਚਾਲ ਦੀ ਭਾਸ਼ਾ ਵਿਚ ਚੌਕ ਅਤੇ ਚੋਰਸਤੇ ਨੂੰ ਇਕ ਅਰਥਾਂ ਵਿਚ ਵਰਤਿਆ ਜਾਂਦਾ ਹੈ । ਪਰ ਇਸ ਨਜ਼ਮ ਵਿਚ ਕਵੀ ਨੇ. ਚੌਕ ਅਤੇ ਚੌਰਸਤੇ ਸ਼ਬਦਾਂ ਨੂੰ ਅੱਡ ਅੱਡ ਅਰਥਾਂ ਵਿਚ ਹੀ ਨਹੀਂ ਵਰਤਿਆ ਜਗ ਦੇਵੇ ਅਰਥਾਂ ਵਿਚ ਬੁਨਿਆਦੀ ਕਿਸਮ ਦਾ ਫ਼ਰਕ ਹੈ । ਉਹ ਇਸ ਚੌਕ ਨੂੰ ਛੱਡਣ ਦੀ ਸਲਾਹ ਦਿੰਦਾ ਹੈ, ਕਿਉਕਿ ਹੁਣ ਇਹ ਚੰਕ ਚੋਂ ਰਸਤਾ ਨਹੀਂ ਰਿਹਾ, ਪਹਿਲਾਂ ਇਹ ਚੌਕ ਚੌਰਸਤਾ ਹੁੰਦਾ ਸੀ । ਨਜ਼ਮ ਦੇ ਪਾਠ ਤੋਂ ਸਾਨੂੰ ਚੈਕ ਅਤੇ ਚੌਰਸਤ ਵਿਚ ਫਰਕ ਦਾ ਪਤਾ ਚਲਦਾ ਹੈ : ਚਲੋਂ ਇਹ ਚੌਕ ਛੱਡੀਏ ਕਿਸੇ ਚੌਰਸਤੇ 'ਤੇ ਪੁੱਜਏ ਤੇ ਉਥੇ ਜਾ ਕੇ ਫਿਰ ਦੁਬਿਧਾ ਚ ਪਏ ਏਥੇ ਦੁਬਿਧਾ 'ਚ ਪੈਣਾ ਫੇਰ ਮੁੜ ਕੇ ਕੁੱਖ 'ਚ ਪੈਣਾ ਹੈ । ਉਪਰਲੀਆਂ ਸਤਰਾਂ ਸਪਸ਼ਟ ਕਰਦੀਆਂ ਹਨ ਕਿ ਚੌਰਸਤੇ ਵਿਚੋਂ ਕਈ ਰਸਤੇ ਨਿਕਲਦੇ ਹਨ । ਮਨੁੱਖ ਕਿਧਰ ਨੂੰ ਜਾਵੇ, ਕਿਹੜਾ ਰਸਤਾ ਠੀਕ ਹੈ ? ਇਸ ਦੀ ਚੋਣ ਕਰਨ ਸਮੇਂ ਮਨੁੱਖ ਦੁਬਿਧਾ ਵਿਚ ਗ੍ਰਸਤ ਹੋ ਜਾਂਦਾ ਹੈ । ਚੌਰਸਤੇ ਵਿਚ ਜਾ ਕੇ ਦੁਬਿਧਾ ਗ੍ਰਸਤ ਹੋਣਾ ਸੁਭਾਵਿਕ ਹੈ, ਪਰ ਜਦ ਚੌਰਸਤੇ ਵਿਚੋਂ ਨਿਕਲਿਆ ਰਸਤਿਆਂ ‘ਚ ਠੀਕ ਰਸਤੇ ਦਾ ਨਿਰਨਾ ਹੋ ਚੁੱਕਿਆਂ ਹੋਵੇ ਤਾਂ ਉਹ ਚੌਰਸਤ । ਚੈਕ ਬਣ ਜਾਂਦਾ ਹੈ । ਇਸ ਪ੍ਰਕਾਰ ਚੋਰਸਤੇ ਨੂੰ ਚੌਕ ਵਿਚ ਵਟਣ ਲਈ ‘ਹਾਣੀਆਂ ਦੇ ਲਹੂ' ਦੀ ਲੋੜ ਪੈਂਦੀ ਹੈ ! ਪਰ ਇਕ ਵਾਰ ਰਸਤੇ ਦਾ ਸਹੀ ਨਾ ਹੋ ਜਾਣ ਤੇ ਅੱਗੇ ਵਧ ਜਾਣਾ ਚਾਹੀਦਾ ਹੈ । ਸ਼ਾਇਰ ਉਨ੍ਹਾਂ ਲੋਕਾਂ ਨੂੰ ਵੀ ਸੰਬਧਤ ਹੁੰਦਾ ਹੈ, ਜਿਹੜੇ ਇਸ ਚੌਕ ਵਿਚ ਖੜੋ ਕੇ ਠੀਕ ਰਸਤੇ ਦੀ ਚੋਣ ਕਰਨ ਹਿਤ ਦੁਬਿਧਾ ਵਿਚ ਪੈਂਦੇ ਹਨ । ਉਹ ਉਹਨਾਂ ਨੂੰ ਸੰਬੋਸਤ ਹੁੰਦਾ ਹੈ, ਜਿਹੜੇ ਅਣਜਾਣਪੁਣੇ ਵਿਚ ਹੀ ਕੋਈ ਰਾਹ ਚੁਣ ਲੈਂਦੇ ਹਨ। ਸ਼ਾਇਰ ਆਖਦਾ ਹੈ ਕਿ ਜਦੋਂ ਹਾਲੇ ਰਸਤੇ ਦਾ ਨਿਰਨਾ ਨਹੀਂ ਹੋਇਆ ਤਾਂ ਮਾਸੂਮੀਅਤ ਵਿਚ ਕਿਸੇ ਵੀ ਰਸਤੇ ਚੱਲ ਪੈਣਾ ਠੀਕ ਸੀ । ਪਰ ਜਦੋਂ ਸਹੀ ਰਸਤੇ ਦਾ ਨਿਰਨਾ ਹੋ ਜਾਵੇ ਤਾਂ ਉਦੋਂ ਸਾਨੂੰ