ਪੰਨਾ:Surjit Patar De Kav Samvedna.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਦੇ ਨਾਲ ਹੀ ਉਸ ਨੇ ਗ਼ਜ਼ਲ ਦੇ ਤਕਨੀਕੀ ਪੱਖ ਉਪਰ ਪੂਰਵਕਾਲੀਆਂ ਵਲੋਂ ਦਿਤੇ ਜ਼ੋਰ ਅਤੇ ਸਮਕਾਲੀਆਂ ਵਲੋਂ ਆਜ਼ਾਦ ਪ੍ਰਯੋਗ ਵਿਚੋਂ ਕਿਸ ਦਾ ਪੱਖ ਪੂਰਿਆ ਹੈ । ਸੁਰਜੀਤ ਪਾਤਰ ਨੇ ਆਪਣੇ ਗ਼ਜ਼ਲ ਸੰਗਿ ਹਵਾ ਵਿਚ ਲਿਖੇ ਹਰਫ਼' ਵਿਚ ਪੂਰਵਕਾਲੀ ਗ਼ਜ਼ਲਕਾਰਾ ਵਿਚ ਪ੍ਰਚਲਿਤ ਰਵਾfts ਵਿਸ਼ਿਆਂ ਨੂੰ ਹੀ ਨਹੀਂ ਛੱਡਿਆ ਸਗੋਂ ਉਸਨੇ ਰਵ ਇਤੀ ਬੰਬ ਵਿਧਾਨ ਨੂੰ ਛੱਡਕੇ ਆਪਣੇ ਅਧੁਨਿਕ ਵਿਸ਼ਾ-ਵਸਤੂ ਅਨੁਕੂਲ ਨਵਾਂ ਬੰਬ ਵਿਧਾਨ ਸਿਰਜਿਆ ਹੈ । ਉਸਨੇ ਗ਼ਜ਼ਲ ਦਾ ਤਕਨਕੀ ਢਾਂਚਾ ਕਾਇਮ ਰੱਖਿਆ ਹੈ । ਉਸਨੇ ਲਕੀਰ ਦੇ ਫਕੀਰ ਬਣਨ ਦੀ ਥਾਂ ਨਿਰੋਲ ਤਕਨੀਕੀ ਪੱਖ ਦੀਆ ਗਿਣਤੀਆਂ ਮਿਣਤੀਆਂ ਨੂੰ ਭਾਵੇਂ ਬੰਨਿਆ ਹੈ, ਪਰ ਉਸਦੀ ਗ਼ਜ਼ਲਪੰਜਾਬੀ ਬਹਿਰ ਵਿਚ ਵੀ ਗ਼ਜ਼ਲਾ ਕਹਆ ਹਨ ਇਸ ਪ੍ਰਕਾਰ ਸੁਰਜੀਤ ਪਾਤਰ ਨੂੰ ਪੂਰਵਕਾਲੀਆ ਤੋਂ ਵੱਖਰਾ ਖੜਾ ਕਰ ਸਕਦੇ ਹਾਂ । ਦੂਸਰੇ ਪਾਸੇ ਉਸ ਦੇ ਸਮਕਾਲੀ ਜਿਥੇ 'ਗਜ਼ਲ ਲਿਖਣ ਦੇ ਪ੍ਰਯੋਗ ਕਰ ਰਹੇ ਸਨ । ਉਥੇ ਰਜੀਤ ਪਾਤਰ ਅਜੇਹੀ ਕਿਸੇ ਉਲਾਰ ਬਰਤੀ ਦਾ ਸ਼ਿਕਾਰ ਨਹੀਂ ਹੋਇਆ । ਉਸਨੇ ਉਲਾਰ ਪ੍ਰਯੋਗ ਕਰਨ ਦੀ ਥਾਂ ਗ਼ਜ਼ਲ ਕਾਵਿ-ਰੂਪ ਦੀ ਤਕਨੀਕ ਬਰੀਕੀ ਨੂੰ ਸਮਝਦਿਆਂ ਹੋਇਆ ਉਸਨੇ ਗ਼ਜ਼ਲ ਦੇ ਵਿਸ਼ਾ ਵਸਤੂ ਵਿਚ ਤਬਦੀਲੀ ਲਿਆਦੀ । ਉਸਦੀ ਗਜਲ ਵਿਚ ਅਧੁਨਿਕ ਯਥਾਰਥ ਪ੍ਰਗਟਾਉਣ ਵਾਸਤੇ ਅਧੁਨਿਕ ਜਨ-ਜੀਵਨ ਵਿਚ ਉਸਨੇ ਬੰਬ ਫੜਨ ਦੀ ਥਾਂ ਸਧਾਰਣ ਜਨ ਜੀਵਨ ਨੇ ਸਰਬ ਪਰੀਚਤ ਨਵੇਂ ਜਾਪਦੇ ਪਰ ਢੇਰ ਚਿਰ ਤੇ ਸਾਡੇ ਬੁੱਧ ਦੇ ਘੇਰੇ ਵਿਚ ਆਉਂਦੇ ਬੰਬਾਂ ਨੂੰ ਵਰਤਕੇ ਅਧੁਨਿਕ ਜੀਵਨ ਦੀ ਜਟਿਲਤਾ ਨੂੰ ਪੇਸ਼ ਕੀਤਾ ਹੈ । ਉਸ ਦੀਆਂ ਗ਼ਜ਼ਲਾ ਵਿਚ ਸਮਕਾਲੀਆਂ ਵਾਂਗ ਹੀ ਕਾਤੀ ਦੀ ਗੱਲ ਹੈ । ਪਰ ਇਹ ਕ੍ਰਾਂਤੀ ਦੀ ਗੱਲ ਉਸਨੇ ਸਪਨਮਈ ਆਸ਼ਾਵਾਦੀ ਆਦਰਸ਼ਕ ਮੰਡਲ ਵਿਚ ਕਰਨ ਦੀ ਥਾਂ ਜਿੰਦਗੀ ਦੇ ਕਠਰ ਯਥਾਰਥ ਨਾਲ ਉਤ ਪਤ ਕਰਕੇ ਪੇਸ਼ ਕੀਤੀ ਹੈ । ਸਮੁਚੇ ਤੌਰ ਤੇ ਅਸੀ ਕਹਿ ਕਦੇ ਹਾਂ ਕਿ ਪਾਤਰ ਆਪਣੇ ਸਮਕਾਲੀਆਂ ਨਾਲ ਵਿਸੇ ਅਤੇ ਵਿਸ਼ੇ ਦੇ ਪ੍ਰਗਟਾ ਦੀ ਬਾਬੂ ਰੱਖਦਾ ਵੀ ਉਨ੍ਹਾਂ ਤੋਂ ਵਿਲੱਖਣ ਖੜਾ ਹੈ । 54