ਪੰਨਾ:Surjit Patar De Kav Samvedna.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਥੇ ਗੁਰਤੇਜ ਹਾਰਵਾਲਾ ਛੋਟੀ ਉਮਰੇ ਬਜ਼ੁਰਗਾਂ ਵਾਲੀ ਪ੍ਰੋੜਤਾ ਨਾਲ ਅਲਾਨ ਕਰਦਾ ਹੈ ਕਿ ਭਾਵੇਂ ਸਾਡੇ ਤੇ ਲੱਖ ਮੁਸੀਬਤਾਂ ਹਨ, ਪਰ ਫਿਰ ਵੀ ਅਸੀ ਨਖਰੇ ਨਕਸ਼ ਹਾਂ ਉਥੇ ਪਾਤਰ ਆਪਣੀ ਸੋਚ ਦੇ ਗੰਧਲੇ ਜਾਣ ਤੇ ਖੁਦ ਹੀ ਝਰਦਾ ਹੈ : ਨਿੱਤਰਿਆਂ ਨਾ ਮੈਂ ਕਦੇ, ਗੰਧਲੇ ਗੰਧਲੇ ਹੀ ਰਹੇ ਪਾਣੀ ਮੇਰੀ ਸੋਚ ਦੇ ਮੇਰਿਆਂ ਅਕਸਾਂ ਨਾਲ ਹਰਭਜਨ ਹੁੰਦਲ ਤਬੱਧ ਗਜ਼ਲਕਾਰ ਹੈ । ਉਸ ਦੀਆਂ ਗ਼ਜ਼ਲਾਂ ਵਿਚ ਲੋਕ ਸੰਘਰਸ਼ ਵੱਲ ਤਬੱਧਤਾ ਦਸਦੀ ਹੈ : ਮੰਤਰ, ਵੈਰੀ ਸਹਿਯੋਗ ਦੀ ਭੋਰਾ ਵੀ ਪਹਿਚਾਣ ਨਹੀਂ ਆਪਣੇ ਬਾਜੂ ਕੱਟਣ ਲਈ, ਤਲਵਾਰ ਉਠਾਈ ਫਿਰਦੇ ਹਾਂ । ਅਜਾਇਬ ਹੁੰਦਲ ਦੇ ਚਾਰ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਹਨ । ਉਸ ਦੀਆਂ ਗ਼ਜ਼ਲਾਂ ਵਿਚ ਆਧੁਨਿਕ ਸਮੇਂ ਦਾ ਅਕਸ ਮਿਲਦਾ ਹੈ । ਉਸ ਦੇ ਕੁਝ ਬੰਬ ਤਾਂ ਬਿਲਕੁਲ ਨਵੇਂ ਅਤੇ ਆਧੁਨਿਕ ਸੰਵੇਦਨਾ ਦੇ ਹਾਣੀ ਹੁੰਦੇ ਹਨ । ਸ਼ਹਿਰਾਂ 'ਚ ਕੁਝ ਲੋਕ ਵੀ ਪਾਉਂਦੇ ਨੇ ਉਹ ਮੁਕਾਮ ਮਿਲਦਾ ਕਦੇ ਜੋ ਹੈ, ਜੌਕਰ ਨੂੰ ਤਾਸ਼ ਵਿਚ ਦੀਪਕ ਜੈਤੋਈ ਇਕ ਹੋਰ ਉਸਤਾਦ ਗ਼ਜ਼ਲਕਾਰ ਹੈ । ਉਸ ਦਾ ਹਾਲੇ ਤਕ ਕੋਈ ਗਜ਼ਲ ਸੰਗ੍ਰਹਿ ਨਹੀਂ ਛਪਿਆ ਭਾਵੇਂ ਉਸ ਦੀਆਂ ਗ਼ਜ਼ਲਾਂ ਪੰਜਾਬੀ ਦੇ ਰਿਲਿਆਂ ਅਤੇ ਦੈਨਿਕ ਅਖ਼ਬਾਰਾਂ ਵਿਚ ਛੱਪ ਚੁੱਕੀਆਂ ਹਨ । ਉਸ ਦੀਆਂ ਗ਼ਜ਼ਲਾਂ ਵਿਚ ਰਵਾਇਤ ਅਤੇ ਆਧੁਨਿਕ ਵਿਸ਼ਿਆਂ ਦਾ ਸੰਗਮ ਮਿਲਦਾ ਹੈ । ਇਸੇ ਪ੍ਰਕਾਰ ਹੋਰ ਵੀ ਅਨੇਕ ਗ਼ਜ਼ਲਕਾਰ ਸਮਕਾਲੀ ਸਮੇਂ ਵਿਚ ਲਿਖ ਰਹੇ ਹਨ । ਸਾਡਾ ਦੂਸਰੇ ਗ਼ਜ਼ਲਕਾਰਾਂ ਬਾਰੇ ਜ਼ਿਕਰ ਕਰਨਾ ਜਾਂ ਦੂਸਰੇ ਗ਼ਜ਼ਲਕਾਰਾਂ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਦਾ ਹਵਾਲਾ ਦੇ ਕੇ ਕਿਸੇ ਗ਼ਜ਼ਲਕਾਰ ਨੂੰ ਛੁਟਿਆਉਣਾ ਜਾਂ ਉਚਿਆਉਣਾ ਨਹੀਂ ਹੈ । ਸਾਡਾ ਮੰਤਵ ਤਾਂ ਸੁਰਜੀਤ ਪਾਤਰ ਦੀ ਗ਼ਜ਼ਲ ਸੰਗfਹ ਹਵਾ ਵਿਚ ਲਿਖੇ ਹਰਫ਼' ਨੂੰ ਉਸ ਦੇ ਪਰਵਕ ਗਜ਼ਲਕਾਰਾਂ ਵਿਚ ਰੱਖ ਕੇ ਇਸ ਦ੍ਰਿਸ਼ਟੀ ਤੋਂ ਵਿਚਾਰਨਾ ਹੈ ਕਿ ਸੁਰਜੀਤ ਪਾਤਰ ਨੇ ਕਿੰਨਾ ਕੁ ਪੁਰਾਣੀ ਪੀੜੀ ਤੋਂ ਅਪਣਾਇਆ ਹੈ ਅਤੇ ਕਿੰਨੇ ਕੁ ਨਵੇਂ ਰਾਹ ਤੇ ਤੁਰਿਆਂ ਹੈ । 53