ਪੰਨਾ:Surjit Patar De Kav Samvedna.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - ਧਿਆਨ ਦਿੰਦੇ ਸਨ । ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਬਹੁਤੇ ਵਿਸ਼ੇ ਵੀ ਰਵਾਇਤੀ ਹੀ ਹੁੰਦੇ ਸਨ । ਦਿਲਚਸਪ ਗੱਲ ਤਾਂ ਇਹ ਹੈ ਤੇ ਉਹ ਇਨ੍ਹਾਂ ਰਵਾਇਤੀ ਬਾਂ ਕਾ ਨੂੰ ਖੁਸ਼ੀ ਖੁਸ਼ੀ ਅਪਣਾਉਂਦੇ ਸਨ । ਉਨ੍ਹਾਂ ਦੀ ਗ਼ਜ਼ਲ ਵਿਚ ਕਿਤੇ ਕਿਤੇ ਤਕਨੀਕੀ ਪੱਖ ਦੇ ਨਾਲ ਨਾਲ ਖਿਆਲ ਵੀ ਅੱਛਾ ਮਿਲ ਜਾਂਦਾ ਹੈ । ਪਰਾਂ ਵਾਲੇ ਵਿਸ਼ਿਆਂ ਦੀ ਗ਼ਜ਼ਲ ਦਾ ਸ਼ੇਅਰ ਹੈ : ਸ਼ੇਖ ਮੈਥੋਂ ਝਕੇ ਤੇ ਮੈਂ ਡਰਾਂ ਸ਼ੇਖ ਤੋਂ ਕਿਥੇ ਜਾ ਕੇ ਸਾਡੀ ਮੁਲਾਕਾਤ ਹੋ ਗਈ - - - --- - ਮਦ ਭਰੇ ਨੈਣਾਂ ਨੇ ਤੱਕਿਆਂ ਜ਼ਖ਼ਮ ਨੂੰ ਜ਼ਖ਼ਮ ਨੇ ਮੂੰਹ ਵੇਖਿਆ ਅੰਗੂਰ ਦਾ । ਡਾ. ਜਗਤਾਰ ਨੇ ਪੰਜਾਬੀ ਦੇ ਗ਼ਜ਼ਲਕਾਰਾਂ ਦੀਆਂ ਗ਼ਜ਼ਲਾਂ ਨੂੰ ਚਿੱਟਾ ਘਾਹ ਧੁਆਂਖੀਆਂ ਧੁੱਪਾਂ' ਦੇ ਨਾਂ ਹੇਠ ਸੰਪਾਦਿਤ ਕੀਤਾ । ਉਸ ਨੇ 1980 ਵਿਕ ਅਪਣੀਆਂ ਗ਼ਜ਼ਲਾਂ ਦਾ ਸੰਗ੍ਰਹਿ 'ਸ਼ੇ ਦਾ ਜੰਗਲ' ਵੀ ਛਪਾਇਆ। ਉਸ ਦੀਆਂ ਗ਼ਜ਼ਲਾਂ ਵਿਕ ਆਧੁਨਿਕ ਜੀਵਨ ਦੀ ਕਾਵਿ-ਸੰਵੇਦਨਾ ਸਾਹਿਤ ਅਭਿਵਿਅਕਤ ਕੀਤੇ ਮਿਲਦਾ ਹੈ । ਹੁਸਨ|fਪਿਆਰ ਦੀ ਗੱਲਾਂ ਦੇ ਨਾਲ ਉਸ ਦੀਆਂ ਗਜ਼ਲਾਂ ਵਿਚ ਵਿਚ ਭਵਿੱਖ ਪ੍ਰਤੀ ਚਿੰਤਾ ਆਸ਼ਾ ਦਾ ਮਿਸ਼ਰਣ ਵੀ fਮਲਦਾ ਹੈ : ਹਰ ਪੈਰ ਤੇ ਸਲੀਬਾਂ ਹਰ ਮੋੜ ਤੇ ਹਨੇਰਾ ਫੇਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜ਼ਰਾ ਪੱਥਰ ਤੇ ਨਕਸ਼ ਹਾਂ ਸੋ, ਕਿ ਰੇਤ ਤੇ ਨਹੀਂ ਹਾਂ ਜਿਉਂ ਜਿਉਂ ਕਿਸੇ ਮਿਟਾਇਆ, ਹੁੰਦਾ ਗਿਆ ਡੂੰਘੇਰਾ ਗੁਰਦੇਵ ਨਿਰਧਨ ਇਕ ਪ੍ਰਯੋ ਗਲ ਗਜ਼ਲਕਾਰ ਹੈ, ਜਿਸ ਨੇ ਰੂਪ ਵਜੋਂ ਰਵਾਇਤ ਕਾਵਿ-ਰੂਪ ਗਜ਼ਲ ਵਿਚ ਵਿਸ਼ੇ ਪੱਖ ਅਸਲੋਂ ਆਧੁਨਿਕਤਾ ਭਰੀ । ਉਸ ਦੀਆਂ ਗ਼ਜ਼ਲਾਂ ਵਿਚ ਵਰਤੇ ਗਏ ਬਿੰਬ ਪ੍ਰਤੀਕ ਅਸਲੋਂ ਨਵੇਂ ਮੌਲਕ ਅਤੇ ਅਜੋਕੇ ਜੀਵਨ ਦੀ ਜਟਿਲਤਾ ਨੂੰ ਪੇਸ਼ ਕਰਦੇ ਹਨ : ਆਪਣਾ ਆਪਣਾ ਕੇ ਕਟਸ ਹੈ ਤਾਂ ਆਪਣੀ ਆਪਣੀ ਖਿੜਕੀ ਪੂਰੇ ਪੂਰੇ ਸ਼ਹਿਰ ਵਿਚ ਹਰ ਕੋਈ ਦਿਸਦਾ ਖਾਲ ਖਾਲੀ ਹੈ ।