ਤੀਜੀ ਪੀੜੀ ਦੇ ਪ੍ਰਮੁੱਖ ਗ਼ਜ਼ਲਕਾਰਾਂ ਦੇ ਨਾਮ ਦੇ ਕੇ ਉਨ੍ਹਾਂ ਵਿਚ ਵਿਸ਼ੇਸ਼ ਰੁਚੀਆਂ ਵਾਲੇ ਗ਼ਜ਼ਲਕਾਰ ਦਾ ਕੁਝ ਜ਼ਿਕਰ ਕਰਕੇ ਤੀਜੀ ਪੀੜੀ ਨੂੰ ਸਮਕਾਲੀ ਪੀੜੀ ਨਾਲ ਜੋੜਦਿਆਂ 'ਪਾਤਰ' ਦਾ ਤੁਲਨਾਤਮਿਕ ਅਧਿਐਨ ਕਰਨ ਦੀ ਕੋਸ਼ਿਸ਼ ਕਰਾਂਗੇ । | ਠਾਕੁਰ ਭਾਰਤੀ ਪ੍ਰੰਪਰਾਵਾਦੀ ਗ਼ਜ਼ਲਕਾਰਾਂ ਵਿਚੋਂ ਪ੍ਰਮੁੱਖ ਹੈ । ਉਸ ਨੂੰ ਗ਼ਜ਼ਲ ਦੀ ਤਕਨੀਕ ਦੀ ਡੂੰਘੀ ਸਾਂਝ ਹੈ । ਉਸ ਦੀ ਗ਼ਜ਼ਲ ਵਿਚ ਪਰਾਵਾਦੀ ਵਿਸ਼ਿਆਂ ਦੀ ਭਰਮਾਰ ਰਹਿੰਦੀ ਹੈ । ਠਾਕੁਰ ਭਾਰਤੀ ਆਪਣੇ ਸਮਕਾਲੀ ਗ਼ਜ਼ਲਕਾਰਾਂ ਦੀ ਤਕਨੀਕੀ ਉਣਤਾਈਆਂ ਵੱਲ ਅਕਸਰ ਹੀ ਉਂਗਲ ਕਰਦਾ ਰਹਿੰਦਾ ਹੈ । ਪਰ ਉਹ ਪੰਜਾਬ ਵਿਚ ਗ਼ਜ਼ਲ ਕਹਿਣੀ ਬਹੁਤ ਔਖੀ ਸਮਝਦਾ ਹੈ : ਗ਼ਜ਼ਲ ਕਹਿਣਾ ਬਹੁਤ ਔਖਾ ਹੈ ਪੰਜ਼ਾਬੀ ਜ਼ੁਬਾਂ ਦੇ ਵਿਚ ਮੇਰੀ ਹਿੰਸਤ ਨਿਮਾਣੀ ਕੀ ਕਰਾਂ, ਕੁਝ ਹੋਰ ਮੰਗਦੀ ਹੈ । ਪ੍ਰਿੰਸੀਪਲ ਤਖਤ ਸੰਘ ਹੋਰਾਂ ਨੇ ਵੀ ਪੰਜਾਬੀ ਵਿਚ ਕਾਫੀ ਸਾਰੀਆਂ ਗਜ਼ਲਾਂ ਲਿਖੀਆਂ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਰਵਾਇਤਪਨ ਤਾਂ ਘੱਟ ਹੈ, ਪਰ ਉਹ ਆਧੁਨਿਕ ਗ਼ਜ਼ਲਕਾਰਾਂ ਵਾਲੀ ਆਧੁਨਿਕਤਾ ਨੂੰ ਵੀ ਅਪਨਾਉਣ ਵਿਚ ਅਸਫਲ ਰਹੇ ਹਨ । ਫੇਰ ਵੀ ਉਨ੍ਹਾਂ ਦੇ ਹੇਠ ਲਿਖੇ ਸ਼ੇਅਰ ਵਿਚ ਪ੍ਰੰਪਰਾਵਾਦੀ ਸ਼ਾਇਰਾਂ ਦੇ ਉਲਟ ਆਪਣੀ ਮਹ ਰ ਨੂੰ ਬੇਵਫ਼ਾ ਕਹਿਣ ਦੀ ਥਾਂ ਸਾਂਝੇ ਬਿਤਾਏ ਗਏ ਦਿਨਾਂ ਨੂੰ ਯਾਦ ਕੀਤਾ ਗਿਆ ਹੈ : ਗੰਧ ਉਨ੍ਹਾਂ ਦੀ ਅਜੇ ਵੀ ਹੈ ਯਾਦ ਵਿਚ ਸੱਜਰੀ ਜੋ ਤੇਰੇ ਨਾਲ ਮੈਂ ਚਾਰ ਦਿਨ ਗੁਜ਼ਾਰੇ ਸਨ ਸਾਧੂ ਸਿੰਘ ਹਮਦਰਦ ਨੂੰ ਉਸਤਾਦ ਗ਼ਜ਼ਲਕਾਰ ਮੰਨਿਆ ਜਾਂਦਾ ਹੈ । ਉਸ ਨੇ ਗਜ਼ਲ ਉਪਰ ਹੀ ਡਾਕਟਰੇਟ ਕੀਤੀ ਸੀ । ਉਹ ਦਾਗ ਸਕੂਲ ਨਾਲ ਸਬੰਧਤ ਜੋਸ਼ ਮਲਸਿਆਨੀ ਦੇ ਸ਼ਾਗਿਰਦ ਸਨ । ਉਹ ਗ਼ਜ਼ਲ ਵਿਚ ਉਸਤਾਦ/ਸ਼ਗਿਰਦ ਦੀ ,ਪਰਾ ਦੇ ਪੂਰੀ ਤਰ੍ਹਾਂ ਕਬਿਲ ਸਨ । ਉਨ੍ਹਾਂ ਨੇ ਪੰਜਾਬੀ ਨੂੰ ਨਿਰੋਲ ਗ਼ਜ਼ਲ ਸੰਗ੍ਰਹਿ ਦਿੱਤੇ ਸਨ । ਸਾਧੂ ਸਿੰਘ ਹਮਦਰਦ ਜੀ ਨੇ ਹਾਸ-ਵਿਅੰਗ ਭਰਪੂਰ ਗਜ਼ਲਾਂ ਵੀ fਲਖੀਆਂ । ਪੰਜਾਬ ਗ਼ਜ਼ਲ ਦੇ ਵਿਕਾਸ ਵਿਚ ਉਨ੍ਹਾਂ ਦੀ ਘਲਣਾ ਅਹਿਮ ਸਮਝੀ qਦੀ ਹੈ । ਉਨ੍ਹਾਂ ਨੇ ਆਪਣੇ ਰੋਜ਼ਾਨਾ ਅਜੀਤ ਵਿਚ ਗਜ਼ਲਾਂ ਨੂੰ ਥਾਂ ਦਿੱਤੀ । ਉਹ ਪ ਪਰਵਾਦੀ ਸ਼ਾਇਰ ਹੋਣ ਕਰਕੇ ਗ਼ਜ਼ਲ ਦੇ ਤਕਨੀਕੀ ਨੁਕਸਾਂ ਵੱਲ ਵਿਸ਼ੇਸ਼ 50
ਪੰਨਾ:Surjit Patar De Kav Samvedna.pdf/56
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ