ਪੰਨਾ:Surjit Patar De Kav Samvedna.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਚਿਤਾ ਸ਼ਾਇਰ ਦੀ ਜੀਵਨ ਸ਼ਟੀਕੋਣ ਦਾ ਠੋਸ ਧਰਾਤਲ ਵੀ ਕਾਇਮ ਰਹਿੰਦਾ ਹੈ । ਇਸ ਗਲ ਨੂੰ “ਪਾਤਰ' ਹਵਾ ਵਿਚ ਲਿਖੇ ਹਰਫ' ਦੀ ਪ੍ਰਥਮ ਸੰਸਕਰਣ ਦੀ ਆਦਿਕਾ ਵਿਚ ਇਉਂ ਲਿਖਦਾ ਹੈ । ਕਿਸੇ ਇਕ ਤਣਾਅ ਜਾਂ ਵਹਿਣ ਵਿਚ ਲਿਖੀ ਗ਼ਜ਼ਲ ਦੇ ਸ਼ੇਅਰ ਉਪਰਲੀ ਤਹਿ ਤੇ ਸੁਤੰਤਰ ਹੋ ਕੇ ਵੀ ਹੇਠਲੀ ਤਹਿ ਤੇ ਆਪੋ, ਵਿਚ ਡੂੰਘੀ, ਤਰਾ ਜੁੜੇ ਹੋਏ ਹੁੰਦੇ ਹਨ । | ਜਿਸ ਤਰ੍ਹਾਂ ਸ਼ਤਰੰਜ ਵਿਚ ਕੁਝ ਪਹਿਲੀਆਂ ਚਾਲਾਂ ਤਾਂ ਆਪਣੀ ਮਰਜ਼ੀ ਨਾਲ ਚਲੀਆਂ ਜਾਂਦੀਆਂ ਹਨ । ਬਾਅਦ ਦੀਆਂ ਚਾਲਾਂ ਨੂੰ ਵਿਰੋਧੀ ਦੀ ਖੇਡ ਨਿਰਧਾਰਤ ਕਰਦੀ ਹੈ । ਇਸੇ ਪ੍ਰਕਾਰ ਗ਼ਜ਼ਲ ਦੇ ਦੂਸਰੇ ਸ਼ੇਅਰ ਨੂੰ ਪਹਿਲਾ ਸ਼ੇਅਰ ਰੂਪਾਤਮਿਕ ਤੌਰ ਤੇ ਆਪਣੇ ਨਾਲ ਜੋੜ ਰਖਦਾ ਹੈ । , ਅਭਿਆਸ ਹੋ ਜਾਣ ਤੋਂ ਬਾਅਦ ਇਕ ਵੇਲੇ ਦੇ ਖਿਆਲ ਨੂੰ ਇਕੋ ਹੀ ਬਹਿਰ ਵਿਚ ਬੰਨਣ ਬਾਰੇ ਇਸੇ ਲਈ ਅਭਿਆਸ ਉਪਰ ਜ਼ੋਰ ਦਿੱਤਾ ਜਾਂਦਾ ਹੈ । ਗ਼ਜ਼ਲ ਦੇ ਤਕਨੀਕ, ਪੱਖਾਂ ਵਿਚ ਅੱਗੇ ਗ਼ਜ਼ਲ ਨੂੰ ਬਹਿਰ ਵਿਚ ਬੰਨਣਾ ਆਉਂਦਾ ਹੈ । ਬਹਰ · ਦੀ ਪ੍ਰੀਭਾਸ਼ਾ ਇਸ ਤਰਾਂ ਕੀਤੀ ਜਾਂਦੀ ਹੈ : ਕੁਝ ਕੁ ਸੰਤੁਲਤ ਗੁਣ-ਸਹਾਂ ਨੂੰ ਜਿਹਨਾਂ ਨਾਲ ਸ਼ੇਅਰਾਂ ਦਾ ਤੇਲ ਠੀਕ ਕਰਦੇ ਹੋਣ ਬਹਿਰ ਕਿਹਾ ਜਾਂਦਾ ਹੈ ! ਸੁਰਜੀਤ ਪਾਤਰ ਇਕ ਪਾਸੇ ਤਾਂ ਆਪਣੀਆਂ ਗ਼ਜ਼ਲਾਂ ਵਿਚ ਬਹਿਰ ਦੀ ਪਾਬੰਦੀਆਂ ਨੂੰ ਨਿਕਾਰਦਾ ਹੈ। ਦੂਜੇ ਪਾਸੇ ਉਸਦੀਆਂ ਗ਼ਜ਼ਲਾਂ ਵਿਚ ਬਹਿਰ ਨੂੰ ਤਕਨੀਕੀ ਪੱਖ ਪੂਰਾ ਰੱਖਿਆ ਜਾਂਦਾ ਹੈ । ਪਰ ਇਹ ਤਕਨੀਕੀ ਪੱਖ ਪਰਾ” ਰੱਖਣਾ ਅਤੇ ਪਾਬੰਦੀਆਂ ਤੋਂ ਇਨਕਾਰੀ ਹੋਣਾ ਵੀ fਇਕ ਪ੍ਰਕਾਰ ਦੀ ਕਾਵਿਕ ਜੁਗਤ ਹੈ। ਪਰ ਪਾਤਰ ਇਸ ਤਕਨੀਕੀ ਜੁਗਤਾਂ ਦਾ ਗੁਲਾਮ ਨਹੀਂ ਹੈ ਸਗੋਂ ਲੋੜ ਅਨੁਸਾਰ ਉਸਨੂੰ ਕੁਝ ਪੰਜਾਬੀ ਬਹਿਰਾ ਵੀ ਕਲਪੀਆ ਹਨ ! ਸਮੁਚੇ ਰੂਪ ਵਿਚ ਅਸੀਂ ਆਖ ਸਕਦੇ ਹਾਂ ਕਿ ਸੁਰਜੀਤ ਪਾਤਰ ਆਪਣੇ ਅਨੁਭਵਾਂ ਨੂੰ ਕਲਾਤਮਿਕ ਅਤਿਵਿਅਕਤੀ ਪ੍ਰਦਾਨ ਕਰਨ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ । 44