ਪੰਨਾ:Surjit Patar De Kav Samvedna.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਤਲੇ ਨਾਲ ਨਹੀਂ ਮਿਲਦਾ, ਸਗੋਂ ਦੂਜੇ ਖ਼ਸਰੇ ਦਾ ਕਾਫੀਆ ਮਿਲਦਾ ਹੈ । ਜੇ ਦੂਜੇ ਸ਼ੇਅਰ ਦੇ ਦੋ ਵੇਂ ਮਿਸ਼ਰਿਆਂ ਦਾ ਕਾਫੀਆ ਮਿਲੇ ਤਾਂ ਉਸ ਨੂੰ 'ਮਤਲਾਸਾਨੀ ਆਖਿਆ ਜਾਂਦਾ ਹੈ । ਜਿਵੇਂ 'ਪਾਤਰ' ਦੀ ਗ਼ਜ਼ਲ ਵਿਚ 'ਮਤਲੇ ਤੋਂ ਬਾਅਦ ਮਤਲਾਸਾਨੀ ਹੈ : ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲਿਆਰ ਮੈਲੇ ਮਨ ਵਾਲੇ ਮੁਜ਼ਰਿਮ ਨੂੰ ਇਸ ਮੌਤੇ ਨਾ ਮਾਰ ਚੰਨ ਏਕਮ ਦਾ, ਫੁੱਲ ਗੁਲਾਬ ਦਾ' ਸਾਜ਼ ਦੇ ਕੰਬਦੇ ਤਾਰ ਕਿੰਨੇ ਖੰਜਰ ਅੱਖਾਂ ਸਾਹਵੇਂ ਲਿਸ਼ਕਣ ਵਾਰੋ ਵਾਰ ਗ਼ਜ਼ਲ ਦੇ ਅੰਤਲੇ ਸ਼ੇਅਰ ਨੂੰ ਜਿਸ ਵਿਚ ਸ਼ਾਇਰ ਨੇ ਆਪਣਾ ਤਖੱਲਸ ਜਾਂ ਉਪਨਾਮ ਜੋੜਆ ਹੋਵੇ, ਉਸ ਨੂੰ ਮੁਕਤਾ ਆਖਦੇ ਹਨ । ਮਕਤੇ ਦਾ ਅਰਥ ਹੀ ਅਖ਼ੀਰੀ ਹੈ । ਮਤਲੇ ਤੋਂ ਬਾਅਦ ਦੇ ਦੂਜੇ ਸ਼ੇਅਰ ਨੂੰ ਹੁਸਨੇ ਮਤਲਾ ਆਖਿਆ . ਜਾਂਦਾ ਹੈ । ਗ਼ਜ਼ਲ ਦੇ ਸਭ ਤੋਂ ਉਤਮ ਸ਼ੇਅਰ ਨੂੰ 'ਸ਼ਾਹ ਤ ਆਖਿਆ ਜਾਂਦਾ ਹੈ । ਮਕਤੇ ਤੋਂ ਪਹਿਲਾ ਸ਼ੇਅਰ ਆਖ਼ਰੀ ਸ਼ੇਅਰ ਅਖਵਾਉਂਦਾ ਹੈ । ਸਭ ਤੋਂ ਅਖੀਰਲੇ ਸ਼ੇਅਰ ਵਿਚ ਕਵੀ ਦਾ ਉਪਨਾਮ ਨਾ ਆਵੇ ਤਾਂ ਉਹ ਹੀ ਆਖ਼ਰੀ ਸ਼ੇਅਰ ਹੋਵੇਗਾ। ਗਜ਼ਲ ਵਿਚ ਸਭ ਤੋਂ ਰੱਦੀ ਸ਼ੇਅਰ ਨੂੰ ਭਰਤੀ ਸ਼ੇਅਰ ਆਖਿਆ ਜਾਂਦਾ ਹੈ, ਜਿਸ ਪੁਕਾਰ ਅਸੀਂ ਅਗੇ ਵੀ ਕਹਿ ਚੁਕੇ ਗ਼ਜ਼ਲ ਦਾ ਹਰ ਸ਼ੇਅਰ ਆਪਣੇ ਆਪ ਵਿਚ ਸੰਪੂਰਨ ਇਕਾਈ ਹੁੰਦਾ ਹੈ । ਉਸ ਦਾ ਆਪਣਾ ਵਿਸ਼ਾ ਹੁੰਦਾ ਹੈ । ਗ਼ਜ਼ਲ ਦਾ ਸੋਮਾ ਗ਼ਜ਼ਲ ਭਾਵ ਹਿਰਨ ਦਾ ਬੱਚਾ ਹਰਨੋਟਾ ਵੀ ਇਸੇ ਕਰਕੇ ਕੱਢਿਆ ਜਾਂਦਾ ਹੈ ਕਿ ਇਸ ਦੇ ਸ਼ੇਅਰਾਂ ਵਿਚ ਵਿਸ਼ਾ ਹਿਰਨ ਦੇ ਬੱਚਿਆਂ ਵਾਂਗ ਇਕ ਤੋਂ ਦੂਜੇ ਸ਼ੇਅਰ ਵਿਚ ਛੜੱਪੇ ਭਰਦਾ ਹੈ । ਪਰ ਫੇਰ ਵੀ ਕਈ ਵਾਰ ਗ਼ਜ਼ਲ ਦੇ ਸ਼ੇਅਰਾਂ ਵਿਚ ਵਿਸ਼ੇ ਦੀ ਏਕਤਾ ਮਿਲਦੀ ਹੈ । ਅਜਿਹੀਆਂ ਜ਼ਜ਼ਲਾਂ ਨੂੰ ਮੁਸਲਸਲ ਗ਼ਜ਼ਲ ਕਿਹਾ ਜਾਂਦਾ ਹੈ । ਪਾਤਰ ਦੀਆਂ ਕੁਝ ਗ਼ਜ਼ਲਾਂ ‘ਮੁਸਲਸਲ' ਗਜ਼ਲ ਦੀ ਕਟੀ ਵਿਚ ਆਉਂਦੀਆਂ ਹਨ । | ਪਰ ਮੁਸਲਸਲ ਤੇ ਗੈਰ ਮੁਸਲਸਲ ਵਿਚਲਾ ਇਹ ਵਖਰੇਵੇਂ ਏਨਾ ਪ੍ਰਪੱਕ ਨਹੀਂ ਹੈ । ਗੈਰ ਮਸਲਸਲ ਗ਼ਜ਼ਲਾਂ ਦੇ ਸ਼ੇਅਰ ਵਿਚ ਵੀ ਰੂਪਾਤਮਿਕ ਸਾਂਝ ਤਾਂ ਹੁੰਦੀ ਹੈ । ਇਸ ਰੂਪਾਤਮਕ ਸਾਂਝ ਦੇ ਨਾਲ ਇਹਨਾਂ ਸ਼ੇਅਰਾਂ ਵਿਚ ਸ਼ੇਅਰਾਂ ਦੇ 43 .