ਪੰਨਾ:Surjit Patar De Kav Samvedna.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸੇ ਦੇ ਵਾਸਤੇ ਸ਼ਾਇਦ ਬਿਰਖ ਬਣਾ ਮੈਂ ਇਸੇ ਉਮੀਦ ਤੇ ਥਲ ਵਿਚ ਖੜਾਂ ਦੁਪਹਿਰ ਅੰਦਰ - - ਬਲਦਾ ਬਿਰਖ ਹਾਂ, ਖਤਮ ਹਾਂ ਬੱਸ ਸ਼ਾਮ ਤੀਕ ਹਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖ ਉਨ੍ਹਾਂ ਨੂੰ ਉਜੜੇ ਘਰੀ ਜਾਣ ਹੁਣ . ਇਹ ਕਦੋਂ ਤੀਕ ਏਥੇ ਖੜੇ ਰਹਿਣਗੇ ਜਦ ਮੈਂ ਬਿਰਖ ਸਾਂ, ਉਸ ਪਲ ਤਾਂ ਬਣ ਸਕੀ ਨਾ ਤੂੰ ਜਦ ਮੈਂ ਚਿਰਾਗ ਬਣਿਆ, ਬਣੀ ਤੂੰ ਤੇਜ ਹਵਾ ਕਾਫੀ ਗਿਣਤੀ 'ਚ ਉਪਰ-ਲਿਖਤ ਸ਼ੇਅਰਾਂ ਦਾ ਹਵਾਲਾ ਇਸ ਲਈ ਦਿਤਾ ਗਿਆ ਕਿ ਅਸੀਂ ਨਾ ਸਿਰਫ 'ਪਾਤਰ' ਦੇ ਸ਼ੇਅਰ ਵਿਚ ਬਿਰਖ, ਹਵਾ, ਅੱਗ, ਚਿਰਾਗ ਦੀ ਬਿੰਬਾਂ ਪ੍ਰਤੀਕਾਂ ਵਜੋਂ ਵਰਤੋਂ ਨੂੰ ਹੀ ਦਰਸਾਉਣਾ ਸੀ, ਸਗੋਂ ਸਾਡੀ ਮਨਸ਼ਾ ਤਾਂ ਇਨ੍ਹਾਂ ਪ੍ਰਤੀਕਾਂ ਹੇਠ ਲੁਪਤ ਯਥਾਰਥ ਦੀ ਆਪਸੀ ਸਾਂਝ ਨੂੰ ਉਜਾਗਰ ਕਰਨਾ ਅਤੇ ਇਹ ਦਰਸਾਉਣਾ ਹੈ ਕਿ ਕਿਸ ਰ ਸ਼ਾਇਰ ਯਥਾਰਥ ਦੀਆਂ ਵਿਭਿੰਨ ਪਰਤਾਂ ਨੂੰ ਦਿਖਾਉਣ ਲਈ ਸਿਰਫ਼ ਕੁਝ ਬਿੰਬਾਂ ਪ੍ਰਤੀਕਾਂ ਦੁਆਰਾ ਹੀ ਕੰਮ ਚਲਾ ਲੈਂਦਾ ਹੈ । ਉਸ ਦੇ ਉਪਰਲੇ ਸ਼ੇਅਰ ਵਿਚ ਬਿਰਖ ਦੀ ਬੰਬ ਤੇ ਪ੍ਰਤਕ ਵਜੋਂ ਵਧੇਰੇ ਵਰਤੋਂ ਹੋਈ ਹੈ । ਉਸ ਦੇ ਸ਼ੇਅਰਾਂ ਵਿਚ ਆਪ ਨੂੰ ਤਾਂ ਹਮੇਸ਼ 'ਬਿਰਖ' ਦੇ ਰਾਹੀਂ ਹੀ ਅਭਿਵਿਅਕਤ ਕੀਤਾ ਮਿਲਦਾ ਹੈ । ਉਹ ਬਿਰਖ ਦੀ ਜੂਨ ਹੰਢਾਉਦਾ ਹੈ ਜਾਂ ਨਹੀਂ, ਇਹ ਜੁਦਾ ਗੱਲ ਹੈ । ਪਰ ਇਕ ਗੱਲ ਮੰਨਣ ਯੋਗ ਜਾਪਦੀ ਹੈ ਕਿ ਉਸ ਦੇ ਭਾਵ-ਮੰਡਲ ਦਾ ਸਹੀ ਸੰਚਾਰ ਕਰਨ ਲਈ ਉਸ ਨੂੰ “ਬਿਰਖ ਤੋਂ ਵਧੀਆ ਹੋਰ ਕਈ ਬੰਬ ਨਹੀਂ ਲੱਭਿਆ ਜੋ ਉਸ ਦੇ ਪਿਆਰ ਅਨੁਭਵਾਂ ਤੋਂ ਲੈ ਕੇ ਜ਼ਿੰਦਗੀ ਦੇ ਵਿਭਿੰਨ ਪਸਾਰਾਂ ਮਸਲਨ : ਅਦਾਲਤਾ ਦੇ ਲਟਕਦੇ ਫੈਸਲੇ, ਸਮਲੀ ਯਥਾਰਥ ਦੇ ਕਟੁਰ ਅਨੁਭਵਾਂ ਨੂੰ ਪ੍ਰਗਟਾ ਸਕਣ 39