ਪੰਨਾ:Surjit Patar De Kav Samvedna.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਿਤ ਅੰਲਕਾਰ : 'ਪਾਤਰ' ਦੀਆਂ ਗ਼ਜ਼ਲਾਂ ਵਿਚ ਕੁਝ ਅਜਿਹੇ ਚਿਤ ਖਿੱਚੇ ਮਿਲਦੇ ਹਨ, ਜਿਸ ਨਾਲ ਪੂਰਾ ਚਿਤਰ ਅੱਖਾਂ ਸਾਹਵੇਂ ਲਟਕ ਜਾਂਦਾ ਹੈ : ਬਲਦਾ ਬਿਰਖ ਹਾਂ, ਖ਼ਤਮ ਹਾਂ ਬਸ ਸ਼ਾਮ ਤੀਕ ਹਾਂ ਫ਼ਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ ਬਿੰਬ ਤੇ ਪ੍ਰਤੀਕ . ‘ਪਾਤਰ’ ਦੀਆਂ ਗ਼ਜ਼ਲਾਂ ਵਿਚ ਜੋ ਗੱਲ ਸਭ ਤੋਂ ਵੱਧ ਅਪੀਲ ਕਰਦਾ ਹੈ, ਉਹ ਪਾਤਰ ਦੀ ਮੌਲਿਕ ਬਿੰਬ ਵਿਧਾਨ ਅਤੇ ਨਵੀਨ ਪ੍ਰਕਾਂ ਦੀ ਸਿਰਜਨਾਂ ਹੈ । ਗ਼ਜ਼ਲ ਕਾਵਿ-ਰੂਪ ਵਜੋਂ ਰਵਾਇਤੀ ਸਮਝਿਆ ਜਾਂਦਾ ਸੀ, ਇਸ ਦੇ ਵਿਸ਼ਿਆਂ ਦੇ ਨਾਲ ਇਸ ਨੂੰ ਪ੍ਰਗਟਾ ਵੀ ਰਵਾਇਤੀ ਬੰਬਾਂ ਦੁਆਰਾ ਹੀ ਮਿਲਦਾ ਸੀ । ਮੇਅ, ਸੇਖ, ਰਿੰਦ, ਸਾਕੀ, ਮੈਖਾਨਾ ਆਦ ਦਾ ਵਾਰ ਵਾਰ ਜ਼ਿਕਰ ਆਉਂਦਾ ਸੀ ਪਰ ‘ਪਾਤਰ' ਨੇ ਚੇਤੰਨ ਹੋ ਕੇ ਇਸ ਘਸੀ ਪਿਟੀ ਬਿੰਬਾਵਲੀ ਤੋਂ ਖਹਿੜਾ ਛੁਡਾਇਆ ਹੈ । ਉਸ ਨੇ ਰਵਾਇਤੀ ਬਿੰਬਾਵਲੀ ਨੂੰ ਤਿਲਾਂਜਲੀ ਦੇ ਕੇ ਆਪਣੇ ਮੌਲਿਕ , ਬਿੰਬ ਵਿਧਾਨ ਨੂੰ ਸਿਰਜਿਆ ਹੈ : ਉਸ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਕੁਝ ਬੰਬਾਂ ਦਾ ਦੁਹਰਾਓ ਅਕਾਉ ਹੋਣ ਦੀ ਥਾਂ ਖਿਆਲ ਨੂੰ ਜ਼ਿਹਨ ਨਸ਼ੀਨ ਕਰਦੇ ਹਨ । ਉਸ ਦੇ ਵਾਰ ਵਾਰ ਵਰਤੇ ਗਏ ਕੁਝ ਬਿੰਬਾਂ ਅਤੇ ਪ੍ਰਤੀਕਾਂ ਵਿਚ ਆਪਸੀ ਸਾਂਝ ਲੱਭਣੀ ਤਰਕ ਸੰਗਤ ਹੋਵੇਗਅਸਲ ਵਿਚ ਉਸ ਦੇ ਬਿੰਬ ਅਤੇ ਪ੍ਰਕ ਉਸ ਦੇ ਵਿਸ਼ੇ ਅਨਕੁਲ ਹੀ ਹਸ਼ ਉਸ ਦੇ ਸ਼ੇਅਰਾਂ ਵਿਚ ਬਿਰਖ, ਹਵਾ, ਅੱਗ, ਬ, ਪਾਣੀ, ਫੁੱਲ, ਦੀਵਾ, ਪੱਤੇ, ਰੇਤਾ ਆਦਿ ਵਾਰ ਵਾਰ ਵਰਤੇ ਗਏ ਹਨ । | 'ਪਾਤਰ' ਆਪਣੇ ਆਪ ਨੂੰ ਬਿਰਖ ਦੇ ਇਕ ਰੂਪ ਦੇਖਦਾ ਹੈ । ਉਸ ਦੀਆਂ ਸ਼ਮੁੱਚੀਆਂ ਗ਼ਜ਼ਲਾ ਦੇ ਸ਼ਮਤਾ ਵਿਚ ਜਿਥੇ ਹੀ ਬਿਰਖ ਦਾ ਪ੍ਰਤੀਕ ਵਰਤਿਆ ਗਿਆ ਹੈ, ਉਸ ਦੇ ਪਿਛੇ ਸ਼ਾਇਰ ਖੁਦ ਲੁਪਤ ਰਹਿੰਦਾ ਹੈ । ਕੋਈ ਡਾਲੀਆਂ 'ਚੋਂ ਲੰਘਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ -- -- | 38