ਪੰਨਾ:Surjit Patar De Kav Samvedna.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੂਪ ਵਿਚ ਮਿਲਦੀ ਹੈ। ਉਸ ਨੇ ਸਮਕਾਲੀ ਸੱਚ ਦੀ ਕਠੋਰਤਾ ਨੂੰ ਪੇਸ਼ ਕਰਦਿਆਂ ‘ਸੂਰਜ' ਨੂੰ ਵੀ ਵਿਅੰਗ ਦਾ ਨਿਸ਼ਾਨਾ ਬਨਾਇਆ ਹੈ : ਸੀ ਸਮਝਦਾਰ ਬੜਾ ਸਾਡੇ ਦੌਰ ਦਾ ਸੂਰਜ਼ ਕਿ ਦਿਨ ਚੜੇ ਤਾਂ ਚੜਾ ਇੰਤਜਾਰ ਕਰਦਾ ਰਿਹਾ ਉਸ ਦੇ ਵਿਅੰਗ ਅਤੇ ਵਿਵੇਕ ਦੀ ਦ੍ਰਿਸ਼ਟੀ ਸਤਹੀ ਹੋਣ ਦੀ ਥਾਂ ਮਾਨਵ ਮਨ ਦੀ ਧੁਰ ਡੂੰਘਾਈ ਵਿਚ ਉਤਰ ਕੇ ਆਧੁਨਿਕ ਮਨੁੱਖ ਦੇ ਦੋਹਰੇ ਮਖੌਟੇ ਨੂੰ ਵt ਬੇਨਕਾਬ ਕਰਦੀ ਹੈ । ਕੁੰਡਾ ਜਿੰਦਾ ਮਾਰਕੇ ਬੂਹਾ ਢੋਇਆ ਸੀ ਉਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ਸੁਰਜੀਤ ਪਾਤਰ ਵਿਅੰਗ ਦੇ ਨਸ਼ਤਰ ਦੀ ਚੋਭ ਨਾਲ ਪ੍ਰਤੀਕੂਲ ਕਠੋਰ ਯਥਾਰਥ ਦੇ ਰਸੇ ਹੋਏ ਫੜੇ ਦੀ ਚਕਿਸਤਾ ਕਰਦਾ ਜਾਪਦਾ ਹੈ । ਡਾ: ਕਰਮਜੀਤ (ਸਵਰਗਵਾਸੀ) ਦੇ ਸ਼ਬਦਾਂ ਵਿਚ : “ਉਹ ਸਥਿਤੀ ਦੇ ਵਿਰੋਧ ਨੂੰ ਵਿਅੰਗ ਦੀ ਨਸ਼ਤਰ ਨਾਲ ਕੁਝ ਇਸ ਅੰਦਾਜ਼ ਨਾਲ ਉਘਾੜਦਾ ਹੈ ਕਿ ਉਸ ਦਾ ਕਟਾਖ਼ਸ਼ ਹੀ ਸਕਾਰਾਤਮਕ ਦ੍ਰਿਸ਼ਟੀਕੋਣ ਦਾ ਸੰਕੇਤਕ ਵੀ ਬਣ ਨਿਬੜਦਾ ਹੈ । ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਪਾਤਰ ਦੇ ਗ਼ਜ਼ਲ ਸੰਗਹਿ 'ਹਵਾ ਵਿਚ ਲਿਖੇ ਹਰਫਾਂ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਵਿਸ਼ਾ-ਵਸਤ ਦੀ ਇਕ ਸੰਰਚਨਾਤਮਿਕ ਸਾਂਝ ਮੌਜੂਦ ਹੈ । ਉਸ ਦੇ ਸ਼ੇਅਰਾਂ ਵਿਚ ਆਸ਼ਾ ਨਿਰਾਸ਼ਾ ਦੇ ਮਨੋਭਾਵਾਂ ਵਿਚ ਬਾਹਰੀ ਤੌਰ ਤੇ ਦੇਖਿਆਂ ਗੂੜੀ ਨਿਰਾਸ਼ਾ ਦੇ ਬੱਦਲ ਛਾਏ ਦਿਸਦੇ ਹਨ, ਪਰ ਇਸ ਨਿਰਾਸ਼ਾ ਦੇ ਗਰਭ ਵਿਚੋਂ ੜ ਆਸ਼ਾ ਦੀ ਬਿਜਲੀ ਵੀ ਪੂਰ ਚਮਕਦ ਹੈ ਉਸ ਨੇ ਸਮਕਾਲੀ ਯਥਾਰਥ ਦੀ ਅਭਿਵਿਅਕਤ) ਕਰਦਿਆਂ ਪਿਆਰ ਵਰਗੇ ਗਝਲਦਾਰ ਵਿਸ਼ੇ ਦੀ ਕਾਵਿ-ਸੰਵੇਦਨਾ ਸਾਹਿਤ ਕਲਾਮਈ ਰਚਨਾਤਮਿਕ ਪੇਸ਼ਕਾਰੀ ਕੀਤੀ ਹੈ । ਸਮਕਾਲੀ ਯਥਾਰਥ ਦੇ ਅੰਗ ਰਾਚਸੀ ਲਹਿਰ ਦੀ ਪੇਸ਼ਕਾਰ ਬਾਰੇ ਗੁਰਬਖ਼ਸ਼ ਜੱਸ ਇਉਂ ਲਿਖਦਾ ਹੈ : 26