ਪੰਨਾ:Surjit Patar De Kav Samvedna.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਇਕ ਪਾਸੇ ਸਥਿਤੀ ਨੂੰ ਬਦਲਣ ਲਈ ਲੱਕ ਜੂਝਦੇ ਹਨ । ਆਪਣੇ ਆਦਰਸ਼ਾਂ ਖਾਤਰ ਜਾਨ ਕੁਰਬਾਨ ਕਰ ਦਿੰਦੇ ਹਨ, ਪਰ ਇਸ ਜਬਰ ਜ਼ੁਲਮ ਜਾਂ ਤਸ਼ੱਦਦ ਦੂਸਰੇ ਪਾਸੇ ਜੂਝਦੇ ਲੋਕਾਂ ਦਾ ਹੌਸਲਾ ਪਸਤ ਕਰਨ ਦੀ ਕੋਸ਼ਿਸ਼ ਕਰਦਾ ਹੈ । ਮਨੁੱਖ ਵਿਚ ‘ਆਪਾ ਬਚਾਓਦੀ ਮੂਲ ਪ੍ਰਵਿਰਤੀ ਹੁੰਦੀ ਹੈ। ਇਸ ਪ੍ਰਵਿਰਤੀ ਅਧੀਨ ਲਹਿਰਾਂ ਵਿਚ ਗੱਦਾਰ ਪੈਦਾ ਹੁੰਦੇ ਹਨ । ਲਹਿਰ ਦੀ ਕਮਜ਼ੋਰੀ ਆਪਾ ਬਚਾਉਣ ਦੀ ਪ੍ਰਵਿਰਤੀ ਨੂੰ ਤੇਜ਼ ਕਰਦੀ ਹੈ । ਸਥਾਪਿਤ ਸਮਾਜਿਕ ਰਾਜਨੀਤਕ ਪ੍ਰਬੰਧ ਤੋਂ ਬਾਗੀ ਲੋਕਾਂ ਵਿਚ ਹਕੂਮਤੀ ਤਸ਼ੱਦਦ ਦਾ ਭੈਅ ਵੀ ਬਣਿਆ ਰਹਿੰਦਾ ਹੈ । ਆਪਣੇ ਆਪ ਨੂੰ ਨਿਰਦੋਸ਼, ਜਾਂ, ਜੋ ਬੀਤੇ ਸਮੇਂ ਵਿਚ ਕੁਝ ਕੀਤਾ ਹੈ, ਤਾਂ ਉਸ ਤੋਂ ਆਪ ਨੂੰ ਮੁਕਤ ਕਰਨ ਪਿੱਛੇ ਕਿਹੜੇ ਰਾਜਨੀਤਕ ਜਾਂ ਮਾਨਸਿਕ ਕਾਰਨ ਹਨ । ਅਸੀਂ ਇਸ ਬਹਿਸ ਵਿਚ ਨਾ ਪੈ ਕੇ ਇਸ ਆਪਾ ਬਚਾਉਣ ਦੀ ਸਮੱਸਿਆ ਦੀ ਸਾਹਿਤ ਵਿਚ ਹੋਈ ਪੇਸ਼ਕਾਰੀ ਤੇ ਗੱਲ ਕਰਨ ਦਾ ਯਤਨ ਕਰਾਂਗੇ । “ਪਾਤਰ' ਦੇ ਗ਼ਜ਼ਲ ਸੰਗ੍ਰਹਿ-ਹਵਾ ਵਿਚ ਲਿਖੇ ਬਰਫ ਦੇ ਪਾਠ ਤੋਂ ਇਕ ਗੱਲ ਭਲੀ-ਭਾਂਤ ਸਾਹਮਣੇ ਆਉਂਦੀ ਹੈ ਕਿ ਸ਼ਾਇਰ ਨੇ ਪਾਪਤ ਯਥਾਰਥ ਦੀਆਂ ਕਠੋਰ ਪ੍ਰਸਥਿਤੀਆਂ ਦਾ ਭਲ-ਭਾਂਤ ਗਿਆਨ ਹੈ । ਉਹ ਇਸ ਸਥਿਤੀ ਨੂੰ ਬਦਲਣ ਦਾ ਵੀ ਚਾਹਵਾਨ ਹੈ । ਕਾਬਜ਼ ਧਿਰ ਵੱਲੋਂ ਆਪਣੇ ਇਸ ਵਿਰੋਧ ਦਾ ਦਮਨ ਕਰਨਾ ਵੀ ਸੁਭਾਵਿਕ ਹੈ । ਸ਼ਾਇਰ ਨੇ ਇਸ ਦਮਨ ਨੂੰ fਨਰਾਬਾਮਈ ਸੁਰ ਵਿਚ ਰੂਪ ਮਾਨ ਕੀਤਾ ਹੈ । ਉਹ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਲਈ ਲਿਖਦਾ ਜਾਪਦਾ ਹੈ : ਮੈਂ ਕਦ ਹੇ ਬੋਲ ਉਗਾਏ, ਮੈਂ ਕਦ 'ਰੋਸ਼ਨ ਬਤ ਕਹੀ ਮੇਰੇ ਪੋਸ਼ ਤਾਂ ਐਵੇਂ ਪੈ ਗਏ ਨੇ, ਇਸ ਬੇਨਰ ਨਗਰ ਦੇ ਲੋਕ --- -- - ਹਵਾ ਵੀ ਵਗਦੀ ਹੈ ਅੱਜਕਲ ਤਾਂ ਤੁਹਮਤਾਂ ਵਰਗੀ ਤੇ ਹਾਦਸੇ ਤੋਂ ਜਰਾ ਫ਼ਰਕ ਤੇ ਖੜੇਣਾ ਸੀ ਇਸੇ ਤਰ੍ਹਾਂ ਇਕ ਹੋਰ ਸ਼ੇਅਰ ਹੈ : ਮਰੇ ਤੋਂ ਕੀ ਪੁੱਛਦੇ ਹੋ ਮੈਂ ਕੇਵਲ ਗੂੰਜ ਗੋਲੀ ਵੀ ਕਿਸੇ ਹੋਰ ਮਾਰੀ ਮਰਿਆ ਵੀ ਕੋਈ ਹੋਰ ਇਹਨਾਂ ਉਪਰ ਲਿਖਤ ਸ਼ੇਅਰਾਂ ਵਿਚ ਸਪਸ਼ਟ ਜਾਪਦਾ ਹੈ ਕਿ ਸ਼ਾਇਰ ਦੀ ਮਰਜ਼ੀ 20