ਪੰਨਾ:Surjit Patar De Kav Samvedna.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ ਯਾਰੋ ਐਸਾ ਕਿਤੇ ਨਜ਼ 'ਮ ਨਹੀਂ ਪਰ ਕਵੀ ਦਾ ਧਰਮ ਸਥਾਪਤ ਜਮਾਤਾਂ ਦੀ ਸਰਦਾਰੀ ਨੂੰ ਵੰਗਾਰਨਾ ਹੁੰਦਾ ਹੈ । ਸ਼ਾਇਰ ਨੂੰ ਇਸ ਗੱਲ ਦਾ ਬਰ ਅਹਿਸਾਸ ਰਹਿੰਦਾ ਹੈ ਕਿ ਜੇ ਉਸ ਨੇ ਹਾਕਮ ਜਮਾਚਾਂ ਦੀ ਕਾਲਖ ਨੂੰ ਦਰਸਾਇਆ ਤਾਂ ਹਾਕਮ ਜਮਾਤਾਂ ਉਸਦੇ ਬੋਲਾਂ ਨੂੰ ਜਰ ਨਹੀਂ ਸਕਣਗਆਂ, ਉਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਗੀਆਂ । ਪਰ ਜੇ

  • * * * * * -- -- a .

. . . .. . . . . ਦੁਬਿਧਾਮਈ ਸਥਿਤੀ ਨੂੰ ਇਉਂ ਰੂਪ ਮਾਨ ਕਰਦਾ ਹੈ : ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ । ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ ਵੈਸੇ ਤਾਂ ਕਾਬਜ਼ ਜਮਾਤਾਂ ਆਪਣੀ ਲੁੱਟ ਨੂੰ ਕਾਇਮ ਰਖਣ ਲਈ ਆਪਣੇ ਵਿਚਾਰਾਂ ਦੇ ਹਰ ਵਿਰੋਧੀ ਲਈ ‘ਸੂਲ ਦਾ ਇੰਤਜ਼ਾਮ, ਕਰਕੇ ਰਖਦੀਆਂ । ਪਰ ਇਸ ਦੇ ਨਾਲ ਹੀ ਕਾਬਜ਼ ਜਮਾਤਾਂ ਆਪਣੇ ਵਿਚਾਰਾਂ ਦੇ ਦਮਨ ਨੂੰ ਜਾਇਜ਼ ਠਹਿਰਾਉਣ ਲਈ ਨਿਆਂ ਦੇਣ ਦਾ ਢੋਂਗ ਰਚਣ ਹਿਤ ਕਚਹਿਰਆਂ ਬਨਾਉਦੀਆਂ ਹਨ । ਕਾਨੂੰਨ ਦੇ ਹੱਥ ਬਹੁਤ ‘ਲੰਬੇ' ਹੋਣ ਕਰਕੇ ਕਦੇ ਵੀ ਕਾਨੂੰਨ ਬਨਾਉਣ ਵਾਲਿਆਂ ਦੇ ਗਲ ਨੂੰ ਨਹੀਂ ਪੈਂਦੇ ਸਗੋਂ ਹਮੇਸ਼ਾ ਹੀ ਲੋਕਾਂ ਨੂੰ ਚੇਤਨ ਕਰ ਰਹੇ ਅਗਾਂਹਵਧੂ ਲੋਕਾਂ ਦੇ ਗਲ ਨੂੰ ਹੀ ਪੈਂਦੇ ਹਨ। ਅਖੌਤੀ ਕਚਹਿਰਆਂ ਦਾ ਨਿਆਂ ਪ੍ਰਬੰਧ ਏਨਾ ਝਲਪੁਰਨ, ਮਹਿੰਗਾ ਅਤੇ ਘਟੀਆ ਹੈ ਕਿ ਅਸਲ ਦੋਸ਼ੀ ਸਾਫ ਬਚ ਜਾਂਦੇ ਹਨ । ਨਿਆਂ ਪ੍ਰਬੰਧ ਅਨਿਆਂ ਨੂੰ ਅਧਾਰ ਬਣਾਉਂਦਾ ਹੈ । ਕਿਸੇ ਵੀ ਦੋਸ਼ੀ ਘਟਨਾ ਦੇ ਆਧਾਰਭੂਤ ਕਾਰਨਾਂ ਨੂੰ ਜਾਣਨ ਦੀ ਬਜਾਏ ਸਤਹੀਂ ਤੌਰ ਤੇ ਪੇਸ਼ ਕੀਤੇ ਸਬੂਤਾਂ ਦੇ ਆਧਾਰ ਤੇ ਨਿਰਦੋਸ਼ ਬੰਦੇ ਨੂੰ ਦੋਸ਼ ਸਿੱਧ ਕੀਤਾ ਜਾਂਦਾ ਹੈ । ਸਾਡੇ ਸਮਾਜ ਦੇ ਬਹੁਤ ਸਾਰੇ ਅਪਰਾਧਾਂ ਦੇ ਕਾਰਨ ਆਰਥਿਕ ਸਮਾਜਕ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਅਖੌਤੀ ਨਿਆਂ-ਪ੍ਰਬੰਧ ਵਿਅਕਤੀਗਤ ਸਤਹੀ ਕਾਰਨ ਨੂੰ ਅਸਲ 15