ਪੰਨਾ:Surjit Patar De Kav Samvedna.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਗ੍ਰਹਿ ਦੀ ਆਦਿਕਾ ਵਿਚ ਲਿਖਦਾ ਹੈ :

'ਕਿਸੇ ਤਣਾਅ ਜਾਂ ਵਹਿਣ ਵਿਚ ਲਿਖੀ ਗ਼ਜ਼ਲ ਦੇ ਸ਼ਿਅਰ ਉਪਰਲੀ ਤਹਿ ਤੇ ਸੁਤੰਤਰ ਹੋ ਕੇ ਵੀ ਹੇਠਲੀ ਤਹਿ ਤੇ ਆਪੋ ਵਿਚ ਡੂੰਘੀ ਤਰ੍ਹਾਂ ਜੁੜੇ ਹੋਏ ਹੁੰਦੇ ਹਨ।'

ਉਸ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਨਿਰਾਸ਼ਾ ਭਾਵ ਦੀ ਜਿੱਥੇ ਸਾਂਝ ਮਿਲਦੀ ਹੈ, ਉਥੇ ਇਸ ਨਿਰਸ਼ਾ ਦੇ ਮੰਡਲ ਵਿਚ ਆਸ਼ਾ ਦਾ ਦ੍ਰਿੜ ਪ੍ਰਗਟਾ ਵੀ ਸਾਰਿਆਂ ਸ਼ੇਅਰਾਂ ਵਿਚ ਪਸਰਿਆ ਮਿਲਦਾ ਹੈ। 'ਪਾਤਰ' ਦੀ ਗ਼ਜ਼ਲਾਂ ਵਿਚ ਪਸਰੀ ਨਿਰਾਸ਼ਾ, ਰਿਸ਼ਤਿਆਂ ਦੀ ਟੁੱਟ ਭੱਜ, ਅਲਗਾਓ ਦੀ ਪ੍ਰਤੀਨਿਧਤਾ ਕਰਦੀ ਹੈ। ਜਦੋਂ ਚਾਰੇ ਪਾਸੇ ਪ੍ਰਤੀਕੂਲ ਪ੍ਰਸਥਿਤੀਆਂ ਹਾਵੀ ਹੋਣ, ਮਨੁੱਖੀ ਰਿਸ਼ਤਿਆਂ ਵਿਚ ਤ੍ਰੇੜਾਂ ਪੈ ਜਾਣ। ਭਵਿੱਖ ਪ੍ਰਤੀ ਅਨਿਸ਼ਚਿਤਤਾ ਹੋਵੇ ਅਤੇ ਮਨੁੱਖ ਹਥੋਂ ਮਨੁਖ ਦੀ ਲੁੱਟ ਹੋ ਰਹੀ ਹੋਵੇ ਤਾਂ ਅਜਿਹੇ ਸਮੇਂ ਸ਼ਾਇਰ ਦਾ ਨਿਰਾਸ਼ਾਮਈ ਸਵਰ ਅਲਾਪਣਾ ਸੁਭਾਵਿਕ ਹੈ ਕਿਉਂਕਿ ਸ਼ਾਇਰ ਲੋਕਾਂ ਦੇ ਭਾਵਾਂ ਦੀ ਤਰਜਮਾਨੀ ਤਾਂ ਕਰਦਾ ਹੀ ਹੈ, ਸਗੋਂ ਮਨੁੱਖਤਾ ਤੇ ਵਾਪਰਦੇ ਹਰ ਦੁਖਾਂਤ ਨੂੰ ਵਧੇਰੇ ਸ਼ਿਦਤ ਅਤੇ ਸੰਵੇਦਨਾ ਨਾਲ ਚਿਤਰਦਾ ਹੈ। ਸਭ ਤੋਂ ਵਧ ਸ਼ੰਤੁਸ਼ਟਤਾ ਦੀ ਗੱਲ ਇਹ ਹੈ ਕਿ ਸ਼ਾਇਰ ਫਿਰ ਵੀ ਅੰਤਿਮ ਰੂਪ ਵਿਚ ਆਸ਼ਾਵਾਦੀ ਹੈ।

2. ਪਿਆਰ : ਪਿਆਰ ਕਵਿਤਾ ਦਾ ਰਵਾਇਤੀ ਵਿਸ਼ਾ ਹੈ। ਪਰੰਤੂ ਪਿਆਰ ਦਾ ਸੰਕਲਪ ਹਰ ਮਨੁੱਖ ਦੀ ਜੀਵਨ ਦ੍ਰਿਸ਼ਟੀ ਅਨੁਸਾਰ ਵੱਖਰਾ ਵੱਖਰਾ ਹੁੰਦਾ ਹੈ। ਸਾਡੀ ਪੁਰਾਣੀ ਰਵਾਇਤੀ ਕਵਿਤਾ ਵਿਚ ਤਾਂ ਪਿਆਰ ਦਾ ਸੰਕਲਪ ਬੜਾ ਸਿੱਧਾ-ਸਾਦਾ, ਰੁਮਾਂਚਿਕ ਅਤੇ ਉਚ-ਆਦਰਸ਼ਾਂ ਦੀ ਪੱਧਰ ਤਕ ਉਚਿਆਇਆ ਮਿਲਦਾ ਹੈ। ਪਰ ਆਧੁਨਿਕ ਮਨੁੱਖ ਦਾ ਪਿਆਰ ਸੰਕਲਪ ਪੁਰਾਣੇ ਪਿਆਰ ਸੰਕਲਪ ਤੋਂ ਬਿਲਕੁਲ ਹੀ ਭਿੰਨ ਅਤੇ ਵਿਲੱਖਣ ਹੈ। ਗਜ਼ਲ ਕਾਵਿ ਰੂਪ ਵਜੋਂ ਅਰਬੀ ਫਾਰਸੀ ਤੋਂ ਪੰਜਾਬੀ ਵਿਚ ਆਇਆ। ਓਥੇ ਗ਼ਜ਼ਲਾਂ ਦਾ ਅਰਥ ਹੈ 'ਮਹਿਬੂਬ ਨਾਲ ਦੇ ਗੱਲਾਂ ਕਰਨੀਆਂ ਸਨ। ਰਵਾਇਤੀ ਗਜ਼ਲਾਂ ਵਿਚ ਮੁਹੱਬਤ ਦੇ ਕਿੱਸੇ ਹੀ ਗਾਏ ਜਾਂਦੇ ਸਨ। ਪਰ 'ਪਾਤਰ' ਦੀਆਂ ਗ਼ਜ਼ਲਾਂ ਦੇ ਸ਼ੇਅਰ ਇਸ ਕੋਟੀ ਵਿਚ ਨਹੀਂ ਆਉਂਦੇ। ਸਾਡੇ ਅਧਿਐਨ ਗੋਚਰੀ ਕਿਤਾਬ 'ਹਵਾ ਵਿਚ ਲਿਖੇ ਹਰਫ'

7