ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

(੨੪)

ਕਾਦਰ

ਕੀ॥ ਨੈਂ ਵਿਚ ਗੋਤੇ ਖਾਂਵਦੀ ਇਸ਼ਕ਼ ਪਿਆਲੇ ਪੀ॥ ਆਦਮ ਜ਼ਾਤ ਪੰਖੇਰੂਆਂ ਮਜ਼ਬੋਂ ਸੋਹਣੀ ਸੀ॥ ਉਸਨੂੰ ਨੈਂ ਵਿਚ ਕਾਦਰਾ ਧੁਰਦੀ ਇਸ਼ਕ ਟਿਕੀ॥ ਜਿਯੋਂ ਜਿਯੋਂ ਗੋਤੇ ਖਾਂਵਦੀ ਸੋਹਣੀ ਵਿਚ ਨਜ਼ੂਲ॥ ਬਾਦਦੁਆਈਂ ਮੂੰਹ ਥੀਂ ਦੇਂਦੀ ਹੋ ਮਸ਼ਗੂਲ॥ ਘੜਾ ਉਠਾਂਵਨ ਵਾਲੀਏ ਭਲਾ ਨਾ ਹੋਈ ਮੂਲ॥ ਅਜ ਵਿਚ ਯਾਰੀ ਕਾਦਰਾ ਪਾਯਾ ਤੈੈਂ ਫਤੂਲ॥ ਮਥੇ ਉਤੇ ਮਾਰਿਆ ਸੋਹਣੀ ਹਥ ਉਠਾ॥ ਨਾ ਕੁਝ ਵਸ ਨਿਣਾਨ ਦੇ ਕੀਤਾ ਇਸ਼ਕ਼ ਕੜਾ॥ ਮੈਂ ਕੱਚੀ ਕੱਚ ਵਿਹਾਜਿਆ ਖਾਧਾ ਆਪ ਖਤਾ॥ ਲਿਖੇ ਉਤੇ ਕਾਦਰਾਂ ਨਾ ਕਦੇ ਦਾਨਸ਼ਜ॥ ਲਹਿਰਾ ਵਾਂਗ ਵਰੋਲਿਆ ਠਾਠਾਂ ਮਾਰ ਚੜ੍ਹ॥ ਨੈਂ ਵਿਚ ਸੋਹਣੀ ਕਾਦਰਾ ਜਾਨੀ ਯਾਦ ਕਰੇ॥ ਪਰ ਪਾਣੀ ਅਗੇ ਕਿਸੇਦਾ ਪੇਸ਼ ਨ ਜਾਂਦਾ ਜ਼ੋਰ॥ ਦੂਜਾ ਜ਼ੋਰ ਝਨਾਉਂਦਾ ਦੇਂਦਾ ਜ਼ੋਰ ਤਰੋੜ॥ ਸ਼ੇਰਨਾ ਸਿਧਾ ਲੰਘਦਾ ਸੀਨੇ ਲਾਇਕੇ ਜ਼ੋਰ॥ ਜ਼ੋਰ ਤਰੀਕਾ ਇਸ਼ਕ ਦਾ ਕੋਈ ਨ ਸਕਦਾ ਤੋੜ॥ ਜ਼ਾਲਮ ਸ਼ੌਂਹ ਝਨਾਂ ਦਾ ਜਿਸਦਾ ਨੀਰ ਵਹ॥ ਲੂੰ ਲੂੰ ਕੰਬੇ ਸੁਣਦਿਆ ਲਰਜ਼ਨ ਜਾਨ ਲਗੇ॥ ਓਹ ਪਿਆ ਸੋਹਣੀਨੂੰਝਾਕਣਾਂਵਾਂਗੂੰ ਲੈਹਰ ਵਗ॥ ਪਰਖਾਕੀ ਜੁਸਾ ਕਾਦਰਾ ਕੀਕਰ ਵਿਚ॥ ਤਬਲਗ ਤਰਲੇ ਯਾਰਦੇ ਕਰਦੀ ਪਈ ਰਹੀ॥ ਫੁਲੀਆਂ ਬਾਹਾਂ ਉਸਦੀਆਂ ਤਾਕਤ ਮਨੋਂ॥ ਹੋਸ਼ ਵਜੂਦੋਂ ਉਠਗਈ ਹੈਰਤ ਵਿਚ ਪਈ॥ ਕਿਸਨੂੰ ਸਦੇ ਕਾਦਰਾ ਅਪਨਾ ਨਹੀਂ॥ ਮਛ ਜਲਹੋੜੇ ਬੁੱਲਣਾ ਕਛੂਏ ਬੇ ਸ਼ੁਮਾਰ॥ ਤੰਦੂਏ ਕਰਨੇ ਨਾਸ਼ਤਾ ਪਹੁੰਚੇ ਲਖ ਹਜ਼ਾਰ॥ ਸੋਹਣੀ ਦਾ ਤਨ ਖਾਣ ਨੂੰ ਹੋਏ ਸਬ ਤਿਆਰ॥ ਅੱਗੋਂ