ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

(੨੨)

ਕਾਦਰ

ਇਸ਼ਕ ਦੀ ਮਰਨ ਉਤੇ ਹੋਈ ਆਇ॥ ਕਿਚਰਕ ਰੱਬਾ ਜੀਵਣਾ ਮੂੰਹ ਥੀਂ ਕਹੇ ਅਲਾਇ॥ ਓੜਕ ਜੁਸਾ ਰਾਖਵਾਂ ਮਿੱਟੀ ਨਾਲ ਰਲਾਇ॥ ਪਰ ਯਾਰ ਵੱਲੋਂ ਅਜੇ ਕਾਦਰਾ ਰੱਖੇ ਪੱਤ ਖ਼ੁਦਾਇ॥ ਕਰ ਬਿਸਮਿੱਲਾ ਪਕੜਿਆ ਸੋਹਣੀ ਘੜਾ ਉਠਾਇ॥ ਪਰ ਕੱਚਾ ਮਾਲਮ ਕਰਗਈ ਅਕਲੋਂ ਸੁਘੜ ਦਾਨਾਇ॥


ਸੋਹਣੀ ਦਾ ਵਿਰਲਾਪ ਕਰਨਾ


ਰੋਂਦੀ ਨਾਲ ਫਿਰਾਕ ਦੇ ਕਰਕੇ ਖਲੀਆਂ ਬਾਹਾਂ॥ ਪ੍ਰੀਤ ਨ ਹੋਵੇ ਕਾਦਰਾ ਜੇ ਮੈਂ ਮੁੜਾਂ ਪਿਛਾਹਾਂ॥ ਵਿਚ ਜਨਾਬ ਖੁਦਾਇਦੇ ਸੋਹਣੀ ਕੂਕ ਰਹੀ॥ ਮੇਰਾ ਕੱਚਾ ਲਿਖਿਆ ਸਾਇਤ ਸਮਝ ਲਈ॥ ਮੈਂ ਦੋਸ਼ ਦੇਵਾਂ ਸਿਰ ਕਿਸਦੇ ਜਾਂ ਲਿਖਿਆ ਆਨ ਵਰਹੀ॥ ਫਿਰ ਪਕੜ ਦਲੇਰੀ ਕਾਦਰਾ ਨੈਂ ਵਿਚ ਠਿਲ ਪਈ॥ ਅਗੇ ਭਰੀ ਜੁਆਨੀ ਜੋਰ ਸੀ ਚੰਦਨ ਕਾਂਗ ਦਰਯਾ॥ ਵਗਣ ਵੈਹਣ ਦਰਯਾਉ ਦੇ ਘੁੰਮਣ ਘੇਰ ਪਿਆ॥ ਹੋਯਾ ਤਾਰ ਬਤੇਰੀਯਾ ਲੀਤਾ ਨੀਰ ਝਨਾਂ॥ ਪਰ ਜਲ ਥਲ ਪਾਣੀ ਕਾਦਰਾ ਚੜ੍ਹਿਆ ਬੇਅੰਤਹਾ॥ ਸੋਹਣੀ ਘੋੜਾ ਸ਼ੌਕਦਾ ਫੇਰ ਬਨਾਯਾ ਸੱਚ॥ ਇਲਮ ਹਯਾਤੀ ਸ਼ਹਿਰਦਾ ਦਿਲ ਥੀਂ ਦਿਤਾ ਤਜ॥ ਕੀਤੀ ਇਸ਼ਕ ਉਤਾਵਲੀ ਅਕਲ ਨਾ ਰਹੀ ਪਾਸ॥ ਮੌਤ ਉਠਾਯਾ ਕਾਦਰਾ ਯਾਰ ਮਿਲਨ ਦੀ ਆਸ॥ ਖਿੱਚ ਦੁਪੱਟਾ ਰੇਸ਼ਮੀ ਲੱਕ ਬੱਧਾ ਸੀ ਚਾਇ॥ ਨੈਂ ਵਿਚ ਸੋਹਣੀ ਜਾ ਵੜੀ ਪੀਰ