ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

(੨੦)

ਕਾਦਰ

ਗਈ ਮਗਰ॥ ਜਾਇ ਖਲੀ ਦਰਯਾ ਤੇ ਆਈ ਨਨਦ ਪੈਕਾਰ ਸੋਹਣੀ ਤਰਦੀ ਘੜੇ ਤੇ ਗਈ ਝਨਾਓਂ ਪਾਰ। ਮਿਲਕੇ ਯਾਰ ਫ਼ਕੀਰ ਨੂੰ ਆਈ ਫੇਰ ਉਰਾਰ। ਰੱਖ ਘੜਾ ਵਿਚ ਬੂਟਿਆਂ ਆਇ ਵੜੀ ਘਰਬਾਰ। ਅੱਗੇ ਉਸਦੇ ਦੌੜਕੇ ਜਾ ਵੜੀ ਘਰ ਸੌਣ॥ ਕਾਰਣ ਹਿਕਤਕਾਦਰਾਤਕਆਈ ਗਲ ਕੌਣ॥ ਅਗਲੇ ਦਿਨ ਦੁਕਾਨ ਥੀਂ ਕੱਚਾ ਘੜਾ ਓੁਠਾਇ॥ ਕੱਚਾ ਪਰ ਵਿੱਚ ਬੂਟਿਆਂ ਪੱਕਾ ਲਿਆ ਓੁਠਾਇ॥ ਹਿਕਮਤ ਨਾਲ ਹਰਰੋਜ ਦੇ ਆਓੁਂਦੀ ਲਿਆ ਓੁਠਾ॥ ਪਰ ਲਿਖੀ ਹੋਈ ਕਾਦਰਾ ਸਕੇ ਕੌਣ ਮਿਟਾਇ॥ ਸੋਹਣੀ ਸਖ਼ਤ ਨਸੀਬ ਦੀ ਨਿੱਘਰ ਕਰਮ ਗਏ॥ ਨਾਵਾਂ ਲੱਥਾ ਦਫਤਰੋਂ ਦਮ ਸਾਹ ਪੁਜ ਗਏ॥ ਅੱਠ ਪਹਿਰ ਹਯਾਤੀ ਰਹਿਗਈ ਮਲਕੁਲ ਮੌਤ ਲਏ॥ ਜਾਇ ਪਾਰ ਹਰਰੋਜ਼ ਥੀਂ ਕੀਕਰ ਅੱਜ ਰੱਹੇ॥ ਤਿਸ ਦਿਨ ਕਰਨਾ ਰੱਬਦਾ ਹੋਯਾ ਆਨ ਗ਼ੁਬਾਰ। ਸਖਤ ਸਮਾਂ ਸੀ ਰਾਤ ਦਾ ਦੂਜਾ ਪੋਹ ਬਹਾਰ॥ ਬੱਦਲ ਕਿਸੇ ਨਜ਼ੂਲ ਦੇ ਓੁਠੇ ਬੇਸ਼ੁਮਾਰ ਜਲ ਥਲ ਪਾਣੀ ਕਾਦਰਾ ਕੱਪੜ ਲਹਿਰੀ ਮਾਰ॥ ਝੱਖੜ ਝਾਂਜਾ ਝੁਲਿਆ ਨੂਹ ਕਿਆਮਤ ਵਾਂਗ॥ ਇਸ਼ਕ ਸੋਹਣੀ ਨੂੰ ਫਟਿਆ ਮਾਰ ਅਜਲ ਦੀ ਸਾਂਗ। ਅਜਦਹਾ ਪਹਾੜਦੇ ਰੁੜ੍ਹਦੇ ਜਾਂਦੇ ਨਾਂਗ॥ ਬਹੁਤ ਜਨਾਵਰ ਕਾਦਰਾ ਦਸਾਂ ਕਿਥੋਂ ਤਾਕ॥ ਵੇਲਾ ਹੋਯਾ ਜਾਨਦਾ ਸੋਹਣੀ ਨਿਕਲ ਚਲੀ॥ ਨਿਕਲੀ ਜਦੋਂ ਮਹਲ ਥੀਂ ਧਰਕੇ ਜਾਨ ਤਲੀ॥ ਤਿਸ ਦਿਨ ਜਾ ਦਰਯਾ ਤੇ ਸੋਹਣੀ ਕੰਬ ਗਈ॥ ਮੂੰਹ ਅੰਧੇਰਾ ਵੇਖਕੇ ਹੈਰਤ ਵਿਚ ਪਈ॥ ਕਹਿਰ ਤੁਫ਼ਾਨ ਕਬੂਲਿਆ ਖਾਤਰ ਯਾਰ ਚਲੀ॥