ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

(੧੨)

ਕਾਦਰ

ਹਾਲ ਵੰਞਾਯਾ ਮੈਂ। ਖ਼ਬਰ ਨਾ ਪਿੱਛੋਂ ਕਾਦਰਾ ਕੀ ਕੁਛ ਕਰਨਾ ਤੈਂ। ਮੈਂ ਬਲਖ ਬੁਖ਼ਾਰਾ ਛੱਡਕੇ ਆਾ ਗੁਜਰਾਤ ਮਲੀ ਸਾਰਾ ਮਾਲ ਉਜਾੜ ਕੇ ਕੀਤਾ ਛੇਕ ਤਲੀ॥ ਤੇਰੇ ਪਿੱਛੇ ਹੂੰਜਿਆ ਕੂੜਾ ਗਲੀ ਗਲੀ॥ ਪਰ ਪਾਸ ਖਲੋਤੀ ਕਾਦਰਾ ਸੋਹਣੀ ਸੁਣੇ ਖਲੀ॥ ਸੋਹਣੀ ਮਾਰੀ ਸ਼ਰਮ ਦੀ ਮੂਲ ਨਾ ਕੀਤੀ ਗਲ॥ ਨਾ ਉਸ ਚਸ਼ਮਾਂ ਪਰਤਕੇ ਡਿੱਠਾ ਉਸਦੀਵਲ॥ ਪਰ ਵਿਚੋਂ ਆਹੀ ਓਸਦੀ ਬਾਤ ਨਾ ਗਈਆ ਚੱਲ॥ ਤਿਸ ਦਿਨ ਉਸਦੀ ਕਾਦਰਾ ਖੁਹਲੀ ਇਸ਼ਕ ਅਕਲ॥ ਬਾਗ ਮੁਰੱਤਬ ਇਸ਼ਕ ਦੇ ਬਧੇ ਆਨ ਵਿਕਾਰ॥ ਦਿਲ ਵਿੱਚ ਮੇਹੀਂਵਾਲ ਦੇ ਲੱਗਾ ਆਨ ਫ਼ਿਗਾਰ। ਦਿਨ ਦਿਨ ਹੋਰ ਮੁਹੱਬਤਾਂ ਕਰਨ ਲਗੇ ਇਤਫ਼ਾਕ। ਜਾਨ ਦੇਹਾਂ ਵਿੱਚ ਕਾਦਰਾ ਇਸ਼ਕ ਬਣਾਯਾ ਸਾਕ॥ ਨਾ ਕੋਈ ਵਾਹਦ ਵਾਫ਼ਰੀ ਬਹੁਤੀ ਗੱਲ ਕਰੇ॥ ਪਾਕ ਮੁਹੱਬਤ ਦੁਹਾਂ ਦੀ ਦਿਲ ਵਿੱਚ ਖ਼ੂਬ ਰਹੇ॥ ਇਕ ਜ਼ਾਲਮ ਖ਼ੌਫ਼ ਜਹਾਨ ਦਾ ਜ਼ਾਹਰ ਬਾਤਨ ਕਹੇ॥ ਪਰ ਖ਼ਲਕਤ ਡਾਢੀ ਕਾਦਰਾ ਕਿੱਥੋਂ ਛਪੀ ਰਹੇ॥ ਖ਼ੂਬੀ ਏਹੋ ਇਸ਼ਕ ਦੀ ਪਹਿਲਾਂ ਦਿੰਦਾ ਆਇ॥ ਸੀਖ਼ਾਂ ਚਾੜ੍ਹ ਕਬਾਬਦੇ ਕਰੇ ਕਬਾਬ ਬਨਾਇ। ਪਿੱਛੋਂ ਫੇਰ ਜਹਾਨ ਤੇ ਦੇਂਦਾ ਗੱਲ ਹਿਲਾਇ। ਪਰ ਆਲਮ ਬਾਕੀ ਕਾਦਰਾ ਛੱਡੇ ਛੱਜ ਕਲਾਇ॥ ਸੋਹਨੀ ਤੇ ਮੇਹੀਂਵਾਲ ਨੂੰ ਲੱਗਾ ਦਿਨ ਚੜ੍ਹਨ॥ ਇਸ਼ਕ ਸ਼ਗੂਫ਼ੇ ਕਾਦਰਾ ਤੋੜੇ ਲੱਖ ਕਰਨ॥ ਆਨ ਪਲੀਤਾ ਮੱਚਿਆ ਚੋਰੀ ਮੇਹੀਂ ਫਿਰਨ॥ ਪਰ ਇਸ਼ਕ ਅਜੇਹੋਂ ਕਾਦਰਾ ਅੰਗ ਪਤਾਨ ਡਰੱਨ॥ ਸੋਹਨੀ ਮੇਹੀਂਵਾਲ ਨੂੰ ਖ਼ਬਰ ਨਾ ਕਾਈ