ਪੰਨਾ:ਸਚਾ ਰਾਹ.pdf/8

(ਪੰਨਾ:Sacha Rah.pdf/8 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੁਹਾਡੇ ਅੰਦਰ ਹੈ ਜਿਸਨੂੰ ਤੁਸੀਂ ਸਜਣ ਜਾਣਦੇ ਹੋ। ਜਿਸ ਨੂੰ ਤੁਸੀਂ ਆਪਨਾ ਆਪ ਸਮਝਦੇ ਹੋ ਉਹ ਮਹਾਂ ਚਚਲ ਹੈ ਅਰ ਚੰਚਲਤਾਈਆਂ ਕਰ ੨ ਕੇ ਤੁਹਾਡਾ ਨਾਸ ਕਰ ਰਿਹਾ ਹੈ। ਘਰ ਦੇ ਸ਼ਤਰੂ ਦੀ ਖਬਰ ਲਗਣੀ ਮਹਾਂ ਕਠਨ ਗਲ ਹੁੰਦੀ ਹੈ ਪਰ ਇਹ ਬਾਣੀ ਦੀ ਵਡਿਆਈ ਹੈ, ਕਿ ਉਸਨੇ ਮਿਤ੍ਰ ਦਾ ਪਾਜ ਉਘੇੜ ਦਿਤਾ ਅਰ ਤੁਹਾਨੂੰ ਦਸ ਦਿਤਾ ਕਿ ਜੋ ਤੁਹਾਡਾ ਸਜਣ ਬਣ ੨ ਬੈਠਦਾ ਸੀ;ਸੋ ਵਿਸਾਹ ਘਾਤੀ ਹੈ। ਪਾਪਾਂ ਵੇਲੇ, ਠਗੀਆਂ ਵੇਲੇ ਬੁਰਾ ਕਰਨ ਵੇਲੇ ਤਾਂ ਤੁਹਾਡੀ ਸਹੈਤਾ ਕਰਦਾ ਹੈ। ਪਰ ਬਾਣੀ ਪੜ੍ਹਨ ਵੇਲੇ, ਸਚੀ ਖਟੀ ਤੇ ਲਾਹੇ ਦੇ ਵੇਲੇ ਡਡੂ ਵਾਂਙ ਟਪੋਸੀਆਂ ਮਾਰਦਾ ਫਿਰਦਾ ਹੈ। ਤਰਾਂ ਤਰਾਂ ਦੀਆਂ ਸੋਚਾਂ ਤੁਹਾਨੂੰ ਉਸ ਵੇਲੇ ਪੈਦਾ ਕਰੂ। ਜਿਉਂ ਤਿਉਂ ਬਣੂ ਤੁਹਾਡੀ ਵਿਚਾਰ ਦੀ ਅਖੀਂ ਘਟਾ ਪਾ ਕੇ ਅਰ ਸੋਹਣੇ ਸੋਹਣੇ ਸਕੰਲਪਾਂ ਦੇ ਖਿਡੌਣੇ ਅਗੇ ਰਖ ੨ ਕੇ ਤੁਹਾਨੂੰ ਉਕਾਉ,ਕਿ ਇਕ ਪਲ ਨ ਬਾਣੀ ਦਾ ਅਸਰ ਪੈ ਸਕੇ।ਪਰ ਫੇਰ ਬਾਣੀ ਦੀ ਵਡਿਆਈ ਦੇਖੋ,ਜਿਸ ਦਿਲ ਨੇ ਬਾਣੀ ਦਾ ਅੰਮ੍ਰਤ ਪੀਣਾ ਸੀ,ਉਹ ਨਾ ਕੇਵਲ ਬਾਣੀ ਤੋਂ ਫ੍ਰੰਟ ਹੋਇਆ ਸਗੋਂ ਬਾਣੀ ਦਾ ਵੈਰੀ ਹੋਕੇ ਐਸੇ