ਪੰਨਾ:ਸਚਾ ਰਾਹ.pdf/16

(ਪੰਨਾ:Sacha Rah.pdf/16 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)


ਜਿਸ ਪਰ ਡਿਗਣੇ ਤੇ ਸਟ ਪੇਟ ਨਹੀਂ ਲਗਦੀ।ਬਾਣੀ ਪਰਵਿਰਤੀ ਵਿਚ ਪਰਮਾਰਥ ਸਿਧ ਕਰਦੀ ਹੈ। ਬਾਣੀ ਤਲਵਾਰ ਤੇ ਪਰਮਾਰਥ ਨੂੰ ਇਕ ਮਿਆਂਨ ਵਿਚ ਸਾਂਭ ਰਖਦੀ ਹੈ।ਬਾਣੀ ਗਹ੍ਰਸਤ ਵਿਚ ਨਿਰਬਾਣ ਕਰ ਦਿੰਦੀ ਹੈ। ਬਾਣੀ ਪਰਉਪਕਾਰ ਸਿਖਾਲਦੀ ਹੈ। ਬਾਣੀ ਟੱਬਰਾਂ ਵਿਚ ਫੋਟਕ ਨਹੀਂ ਪਾਉਂਦੀ, ਮੰਦ ਵੈਰਾਗ ਨਹੀਂ ਸਿਖਾਲਦੀ। ਸਿਰ ਨੂੰ ਸੁਦਾ ਤੇ ਪਾਗਲ ਪਨਾ ਨਹੀਂ ਚੜਾਉਂਦੀ ਬਾਣੀ ਮਾਂ ਦੀ ਗੋਦ ਹੈ।ਬਾਣੀ ਪਿਤਾ ਦਾ ਹਥ ਹੈ। ਬਾਣੀ ਗੁਰੂ ਦਾ ਹੋਕਾ ਹੈ, ਬਾਣੀ ਪਰਮੇਸੁਰ ਦਾ ਮੁਨੀਬ ਹੈ।ਬਾਣੀ ਜਿਹਾ ਸਚਾ ਸਹਾਈ ਤੇ ਮਿਤ੍ਰ ਕੋਈ ਨਹੀਂ ਹੈ।


।।ਇਤਿ।।

ਨਵੰਬਰ ੧੯੦੩