ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/9

(ਪੰਨਾ:Punjabi De Tejee Pothi.pdf/9 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਟਪਾਉਂਦੀ ਹੈ । ਇਹ ਵਡੀ ਨਿਰਮਲ, ਉੱਜਲੀ ਅਤੇ ਸੁਥਰੀ
ਹੈ; ਸਦਾ ਆਪਣੇ ਪਿੰਡੇ ਨੂੰ ਸੁਆਰਦੀ ਰੰਹਦੀ ਹੈ; ਮੂੰਹ ਅਤੇ
ਖੋਹਰੀ ਜੀਭ ਇਸ ਦੇ ਲਈ ਜਲ ਅਤੇ ਪਰਨਾ ਹੈ: ਮੂੰਹ ਅਤੇ
ਕੰਨ ਕਿ ਜਿੱਥੇ ਜਿੱਥੇ ਜੀਭ ਨਹੀਂ ਪਹੁੰਚ ਸਕਦੀ, ਹੱਥ ਨੂੰ ਚੱਟਕੇ
ਗਿੱਲਾ ਕਰ ਲੈਂਦੀ ਹੈ, ਉਸ ਨਾਲ ਮਲ ਮਲਕੇ ਸਾਫ਼ ਕਰਦੀ
ਹੈ । ਬਿੱਲੀ ਦੇ ਕੂਲੇ ਕੂਲੇ ਵਾਲ ਹੁੰਦੇ ਹਨ । ਕਈਆਂ ਦੇਸਾਂ
ਵਿੱਚ ਇਸ ਦੀ ਖੱਲ ਦੀਆਂ ਪੋਸਤੀਨਾਂ ਬਣਦੀਆਂ ਹਨ। ਏਹ
ਹੋਰਨਾਂ ਪੋਸਤੀਨਾਂ ਕੋਲੋਂ ਘੱਟ ਮੁੱਲ ਪਾਉਂਦੀਆਂ ਹਨ। ਬਿੱਲੀ-
ਆਂ ਕਈਆਂ ਰੰਗਾਂ ਦੀਆਂ ਹੁੰਦੀਆਂ ਹਨ, ਕਾਲੀਆਂ, ਧੌਲੀਆਂ,
ਚੰਨਣੀ, ਚਿਤਮਤਾਲੀਆਂ, ਮਿੱਟੀ ਰੰਗੀਆਂ । ਕਈਆਂ ਪੁਰ
ਘਸਮੈਲੀਆਂ ਧਾਰੀਆਂ ਹੁੰਦੀਆਂ ਹਨ । ਵਿਲਾਇਤੀ ਬਿੱਲੀ
ਡਾਢੀ ਸੁੰਹਣੀ ਹੁੰਦੀ ਹੈ, ਇਸੇ ਲਈ ਬਹੁਤਾ ਮੁੱਲ ਪਾਉਂਦੀ ਹੈ;
ਇਹ ਕਾਬਲ ਅਤੇ ਈਰਾਨ ਤੇ ਆਉਂਦੀ ਹੈ, ਅਕਸਰ ਇਕ
ਰੰਗ ਧੌਲੀ ਹੁੰਦੀ ਹੈ, ਲੰਮੀ ਲੰਮੀ ਜੱਤ, ਪੱਟ ਵਾਕਰ ਕੂਲੀ।
ਜਾਂਗਲੀਆਂ ਬਿੱਲੀਆਂ ਕਈਆਂ ਤਰਾਂ ਦੀਆਂ ਹੁੰਦੀਆਂ ਹਨ;
ਰੰਗ ਅਤੇ ਰੰਗ ਵਿੱਚ ਭੇਦ ਹੁੰਦਾ ਹੈ, ਬਾਜ਼ੀਆਂ ਡਾਢੀਆਂ ਸੁੰਦਰ
ਹੁੰਦੀਆਂ ਹਨ, ਕਈ ਢਾਈਆਂ ਫੁੱਟਾਂ ਤੇ ਲੈ ਤਿੰਨਾਂ ਫੁੱਟਾਂ ਤੱਕ
ਲੰਮੀਆਂ ਹੁੰਦੀਆਂ ਹਨ ।।