ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/56

(ਪੰਨਾ:Punjabi De Tejee Pothi.pdf/56 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ )

ਇਸਦੀ ਚੁੰਝ ਤਾਂ ਦੇਖੋ, ਕੇਹਾ ਢੰਗ ਰੱਖਿਆ ਹੈ! ਵਿੰਗੀ,
ਤਕੜੀ, ਕੈਂਚੀ ਵਰਗੀ ਤਿੱਖੀ, ਅੰਗੁਲੀ ਸਾਮਣੇ ਨਾ ਕਰਨੀ,
ਹੁਣੇ ਬੋੱਟੀ ਉਡਾ ਲੈ ਜਾਂਦਾ ਹੈ। ਇਸਨੂੰ ਕੁਤਰਨ ਦਾ ਅਮਰੀ
ਤੇਗ ਹੈ, ਜੋ ਵਸਤੁ ਦੇਖਦਾ ਹੈ, ਕੁਤਰ ਕੁਤਰਕੇ ਢੇਰ ਲਾ ਦਿੰਦਾ
ਹੈ। ਇਸਦੀ ਮੋਟੀ ਜਿਹੀ ਜੀਭ ਕੀ ਹੈ, ਜਾਣੋ ਇੱਕ ਚਮਚਾ
ਹੈ, ਅੰਬ ਯਾ ਹੋਰ ਕੋਈ ਕੂਲੀ ਵਸਤੁ ਦੇਖਦਾ ਹੈ, ਤਾਂ ਉਸ ਵਿੱਚੋਂ
ਗੁੱਦਾ ਕੱਢਕੇ ਖਾਂਦਾ ਹੈ। ਨਰ ਦੇ ਗਲ ਵਿੱਚ ਅਮਰੀ ਕੰਠਾ
ਹੁੰਦਾ ਹੈ, ਹੇਠਾਂ ਕਾਲਾ, ਉੱਪਰੋਂ ਗੁਲਾਬੀ, ਪਰ ਉਸ ਵੇਲੇ ਚੰਗੀ
ਤਰਾਂ ਪ੍ਰਗਟ ਹੁੰਦਾ ਹੈ, ਜਾਂ ਜੁਆਨੀ ਪੁਰ ਆਉਂਦਾ ਹੈ। ਤੋਤੇ
ਦੀਆਂ ਲੱਤਾਂ ਛੋਟੀਆਂ ਛੋਟੀਆਂ ਹੁੰਦੀਆਂ ਹਨ, ਇਸੇ ਕਾਰਣ ਭੋਂ
ਪੁਰ ਚੰਗੀ ਤਰਾਂ ਤੁਰ ਨਹੀਂ ਸਕਦਾ, ਇਸ ਤਰਾਂ ਚਲਦਾ ਹੈ,
ਜਹਾਕਿ ਮਨੁੱਖ ਗੋਡਿਆਂ ਦੇ ਭਾਰ। ਇਸਦੇ ਪੰਜੇ ਵਿਖੇ ਚਾਰ
ਮੰਗੁਲੀਆਂ, ਦੋ ਅੱਗੇ, ਦੋ ਪਿੱਛੇ, ਪੰਜਾ ਅਜੇਹਾ ਹੈ, ਕਿ ਲਟਕ-
ਣੀ ਟਾਹਣੀ ਯਾ ਲਮਕਦੀ ਰੱਸੀ ਪੁਰ ਬੈਠ ਜਾਂਦਾ ਹੈ, ਪੰਜਿ-
ਆ ਨਾਲ ਪਕੜਕੇ ਉੱਪਰ ਨੂੰ ਸੌਖਾ ਚੜ੍ਹ ਸਕਦਾ ਹੈ, ਚੜ੍ਹਨ
ਵਖੇ ਚੁੰਝ ਤੇ ਬੀ ਤਾ ਲੈਂਦਾ ਹੈ। ਇਸਨੂੰ ਅਸੀਂ ਚੜਨ
ਲਾ ਕਹਾਂਗੇ । ਕਟਫੋੜਾ, ਕਿ ਜਿਸਦਾ ਵਰਨਣ ਅਗਲੀ
ਸਤਕ ਵਿਖੇ ਹੈ, ਅਤੇ ਕੋਇਲ ਇਸੇ ਪ੍ਰਕਾਰ ਦੇ ਜਨੌਰ ਹਨ।