ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/40

(ਪੰਨਾ:Punjabi De Tejee Pothi.pdf/40 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਹੀਏ, ਜੀਉਂਦਾ ਜਨੌਰ ਮਾਰਨ ਦੀ ਤਾਂ ਸਮਰਥ ਨਹੀਂ, ਗਿੱਧਾਂ
ਦੀ ਮਿਮਾਨੀ ਵਿਖੇ ਜਾ ਮਿਲਦਾ ਹੈ, ਅਤੇ ਆਪਣੀ ਜਾਨ
ਪਾਲਦਾ ਹੈ । ਚੂਹੇ, ਕਿਰਲੇ, ਡੱਡੂ, ਅਤੇ ਹੋਰਨਾਂ ਛੋਟੀਆਂ ਛੋਟਿ-
ਆਂ ਜਨੌਰਾਂ ਨੂੰ ਵੀ ਛਕ ਜਾਂਦਾ ਹੈ। ਅਜੇਹੀਆਂ ਕਰਨੀਆਂ
ਕਰਕੇ ਲੋਕ ਇਸਨੂੰ ਚੰਗਾ ਜਾਣਦੇ ਹਨ, ਸਗੋਂ ਦੁਰਲੱਭ
ਜਾਣਕੇ ਇਹਦੀ ਰੱਛਾ ਕਰਦੇ ਹਨ । ਇਹ ਸਾਰਾ ਸਾਲ ਹਿੰਦੁਸ-
ਤਾਨ ਵਿਖੇ ਨਹੀਂ ਰੰਹਦਾ, ਸੋਹੇ ਵਿਖੇ ਆ ਜਾਂਦਾ ਹੈ, ਬਰਸਾਤ
ਤੇ ਮਗਰੋਂ ਚਲਿਆ ਜਾਂਦਾ ਹੈ ।।
ਇਹ ਹਿੰਦੁਸਤਾਨ ਦਿਆਂ ਵੱਡਿਆਂ ਵੱਡਿਆਂ ਨਗਰਾਂ ਦੇ
ਗੋਇਰੇ ਬਾਹਲਾ ਵਿਖਾਲੀ ਦਿੰਦਾ ਹੈ, ਬਹੁਤ ਚੰਗੀ ਤਰਾਂ ਸਫਾਈ
ਦਾ ਕੰਮ ਪੂਰਾ ਕਰਦਾ ਹੈ, ਛੰਭ ਯਾ ਨਦੀ ਦੇ ਕੰਢੇ ਰਾਜੀ ਰੰਹਦਾ
ਹੈ । ਉੱਥੇ ਇਸ ਦੀਆਂ ਲੰਮੀਆਂ ਲੰਮੀਆਂ ਲੱਤਾਂ ਵਡਾ ਕੰਮ
ਦਿੰਦੀਆਂ ਹਨ, ਚਿੱਕੜ ਪਾਣੀ ਵਿਖੇ ਪਿਆ ਫਿਰਦਾ ਹੈ, ਧੜ
ਵੱਖਰੇ ਦਾ ਵੱਖਰਾ ਉੱਚਾ ਰੰਹਦਾ ਹੈ, ਲੰਮੀ ਜਿਹੀ ਚੁੰਝ ਨਾਲ
ਚਿੱਕੜ ਫਰੋਲਦਾ ਹੈ, ਡੱਡੂ, ਮੱਛੀ, ਕੱਛੂ, ਜੋ ਕੁਝ ਵੇਂਹਦਾ ਹੈ,
ਛਕ ਜਾਂਦਾ ਹੈ । ਬਗੁਲਾ, ਲਗਲਗ, ਸਾਰਕ, ਅਤੇ ਬਹੁਤੇਰੇ
ਪੰਛੀ ਇਸੇ ਤਰਾਂ ਪਾਣੀ ਵਿਖੇ ਤੁਰ ਫਿਰਕੇ ਆਪਣਾ ਖਾੱਜਾ ਲੱਭ
ਥਲੈਂਦੇ ਹਨ, ਇਨਾਂ ਸਭਨਾਂ ਨੂੰ ਅਸੀਂ ਜਲਚਰ ਕਹਾਂਗੇ ॥