ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/24

(ਪੰਨਾ:Punjabi De Tejee Pothi.pdf/24 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਨਾਲ ਉਸਦੀ ਛਿੱਲ ਲਾਹੁੰਦਾ ਹੈ, ਅਤੇ ਕੁਤਰਦਾ ਜਾਂਦਾ ਹੈ,
ਅਜੇਹਾ ਪਰਤੀਤ ਹੁੰਦਾ ਹੈ, ਜਿਹਾ ਕੋਈ ਚਟੋਰ ਬਾਲ ਸੁਆਦ
ਲਾ ਲਾ ਚੱਟਦਾ ਅਤੇ ਸੌਂਕੀ ਖਾਂਦਾ ਹੈ॥
ਏਹ ਵਡੇ ਸਮਝਵਾਲੇ ਹੁੰਦੇ ਹਨ, ਜੋ ਸਿਖਲਾਓ, ਸੁਖਾਲੇ
ਸਿੱਖ ਜਾਂਦੇ ਹਨ, ਮਦਾਰੀਆਂ ਦੇ ਨਾਲ ਸਿਖਾੱਲੇ ਹੋਏ ਜੰਤੂ
ਹੁੰਦੇ ਹਨ, ਓਹ ਭਾਂਤ ਭਾਂਤ ਦੇ ਤਮਾਸ਼ੇ ਕਰਦੇ ਹਨ, ਉਨ੍ਹਾਂ ਵਿੱਚ
ਇੱਕ ਦੋ ਬਾਂਦਰ ਅਸਲੂੰ ਹੁੰਦੇ ਹਨ, ਓਹ ਨੱਚਦੇ ਹਨ, ਡੌਰੂ
ਬਜਾਉਂਦੇ ਹਨ, ਕਲਾਬਾਜੀਆਂ ਖਾਂਦੇ ਹਨ, ਕਦੇ ਬੱਕਰੇ ਉੱਤੇ
ਚੜ੍ਹਦੇ ਹਨ, ਅਜੇਹੇ ਆਗਯਾਕਾਰ ਹੁੰਦੇ ਹਨ, ਕਿ ਆਪਣੇ
ਸਾਈਂ ਦੀ ਹਰ ਸੈਨਤ ਨੂੰ ਮੰਨਦੇ ਹਨ॥
ਬਾਂਦਰਾਂ ਦੀਆਂ ਅਚਰਜ ਚੰਗੀਆਂ ਚੰਗੀਆਂ ਨਕਲਾਂ ਹਨ,
ਕੰਹਦੇ ਹਨ,ਕਿ ਇੱਕ ਸ਼ਾਹ ਕੋਲ ਦੋ ਬਾਂਦਰ ਸਨ,ਇੱਕ ਵੱਡਾ
ਸਾ, ਪਰ ਕੁਸੋਹਬਲਾ, ਦੂਜਾ ਨਿੱਕਾ ਸਾ, ਪਰ ਸੁੰਹਣਾ। ਛੋਟੇ
ਨਾਲ ਸਾਰੇ ਸਨੇਹ ਕਰਦੇ ਸੇ, ਵੱਡਾ ਸੜ ਬਲਕੇ ਉਹਦਾ
ਵੈਰੀ ਹੋ ਗਇਆ। ਸਦਾ ਦੇਖਦਾ ਰੰਹਦਾ,ਕਿ ਦਾਉ ਲੱਗੇ ਤਾਂ
ਵੱਟਾ ਲੈਕੇ ਜੀਉ ਠੰਡਾ ਕਰਾਂ। ਇੱਕ ਦਿਨ ਘਰ ਵਿਖੇ ਕਲੀ
ਹੋ ਰਹੀ ਸੀ, ਰਾਜ ਮਜੂਰ ਤਾਂ ਕੰਮ ਵਿੱਚ ਲੱਗੇ ਹੋਏ ਸੇ,ਵੱਡੇ
ਬਾਂਦਰ ਨੈ ਇਸ ਸਮਯ ਨੂੰ ਦੁਰਲੱਭ ਸਮਝਿਆ, ਕਲੀ ਦੀ