ਪੰਨਾ:ਮਨ ਮੰਨੀ ਸੰਤਾਨ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪

[ਮਨਮੰਨੀ ਸੰਤਾਨ]

ਸੁੰਦਰ ਰੂਪਵਾਨ ਅਰ ਬੁਧਿਵਾਨ ਸੰਤਾਨ ਉਤਪੰਨ
ਕਰਨੇ ਦੇ ਲਈ ਅਥਵਾ ਜੋ ਗੱਲਾਂ ਕਿ ਅਸੀਂ ਉਪਰ ਲਿਖ
ਆਏ ਹਾਂ ਓਹਨਾਂ ਦੇ ਅਨੁਸਾਰ ਖਾਣ ਪੀਣ ਵਰਤਨ ਦੇ
ਸਾਰੇ ਕਾਰਜ ਕਰਨ ਦੇ ਲਈ ਯੋਗ ਇਸਤ੍ਰੀਆਂ ਦੀ
ਲੋੜ ਹੈ। ਇਸਤ੍ਰੀਆਂ ਨੂੰ ਜ਼ਰੂਰੀ ਸਿੱਖਯਾ ਦੇ ਪੂਰਨ
ਯੋਗਯ ਬਣਾਉਣਾ ਚਾਹੀਏ ਕਿ ਓਹ ਆਪਣੀ ਸੰਤਾਨ ਦੀ
ਸਿੱਖਯਾ ਗਰਭ ਦੇ ਸਮੇਂ ਵਿਚ ਆਪਨੀ ਵਿਚਾਰਾਂ ਦ੍ਵਾਰਾ
ਕਰ ਸੱਕਨ। ਗਰਭ ਸਮੇਂ ਦੀ ਸਿੱਖਯਾ ਦਾ ਪ੍ਰਭਾਵ ਸਾਰੀ
ਉਮਰ ਦੂਰ ਨਹੀਂ ਹੁੰਦਾ, ਇਸ ਲਈ ਇਸਤ੍ਰੀ ਸਿੱਖਯਾ
ਦਾ ਪ੍ਰਚਾਰ ਕਰਨਾ ਮਨੁੱਖ ਜਾਤਿ ਦੀ ਉਨਤੀ ਕਰਨਾ ਹੈ।
ਮਾਤਾ ਦੇ ਕਾਰਜ ਬੜੇ ਜਿੰਮੇਵਾਰੀ ਦੇ ਹਨ, ਉਸ ਵਿਚ
ਐਨੀਂ ਯੋਗਤਾਈ ਹੋਨੀ ਚਾਹੀਏ ਕਿ ਆਪਣੀ ਸਿੱਖਯਾ
ਨਾਲ ਬਾਲਕਾਂ ਦੀ ਅਵੱਸਥਾ ਭੀ ਜਾਏ ਅਤੇ
ਉਨ੍ਹਾਂ ਦੇ ਗਿਆਨ ਦੀ ਬੁੱਧ ਭੀ ਵਧਦੀ ਜਾਏ ।
ਹਰ ਇੱਕ ਕੌਮ ਦੀ ਉੱਨਤੀ ਅਵਨਤੀ ਬਲਕਾਂ
ਦੀ ਸਿੱਖਯਾ ਤੇ ਹੀ ਨਿਰਭਰ ਹੈ, ਜੋ ਗਰਭ ਸਮੇਂ ਤੋਂ ਹੀ
ਹੋਣੀ ਚਾਹੀਏ । ਜੇਕਰ ਗਰਭ ਸਮੇਂ ਤੋਂ ਲੈ ਕੇ ਦਸਾਂ
ਵਰ੍ਹਿਆਂ ਦੀ ਉਮਰ ਤੀਕ ਚੰਗੀ ਸਿੱਖਯਾ ਨਾ ਹੋਈ ਤਾਂ
ਉਨ੍ਹਾਂ ਤੋਂ ਫੇਰ ਕੁਝ ਅਧਿਕ ਆਸ਼ਾ ਨਹੀਂ ਕੀਤੀ ਜਾ
ਸਕਦੀ । ਜੇਹੜੇ ਮਾਂ ਪਿਉ ਆਪਣੇ ਛੋਟੇ ੨ ਬੱਚਿਆਂ ਨੂੰ
ਨੀਚ ਜਾਤਿ ਦੇ ਮੂਰਖ ਨੌਕਰਾਂ ਚਕਰਾਂ ਦੇ ਸਪੁਰਦ ਕਰਕੇ
ਨਿਸਚਿੰਤ ਹੋ ਰਹਿੰਦੇ ਹਨ, ਓਹ ਬੜੀ ਭੁੱਲ ਕਰਦੇ ਹਨ ।
ਨੀਚ ਜਨਾਂ ਦੀ ਸੰਗਤ ਤੋਂ ਬੱਚਿਆਂ ਦੇ ਸੁਭਾਵ ਭੀ ਅਰ
ਆਚਰਨ ਭੀ ਨੀਚ ਹੋ ਜਾਂਦੇ ਹਨ ।