ਪੰਨਾ:ਮਨ ਮੰਨੀ ਸੰਤਾਨ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨਮਨੀ ਸੰਤਾਨ]

ਖਾਣ ਨੂੰ ਮੇਰਾ ਬਹੁਤ ਚਿਤ ਕੀਤਾ ਅਰ ਜਦੋਂ ਕਿਧਰੇ ਨਾ
ਮਿਲੀ ਤਾਂ ਆਪਣੇ ਗੁਆਂਢੀ ਦੇ ਬਾਗ਼ ਵਿਚੋਂ ਚੋਰੀ ਤੋੜਕੇ
ਲਿਆਂਦੀ । ਇਹ ਅਜਿਹੀ ਸੁਆਦੀ ਲਗੀ ਕਿ
ਕਈ ਦਿਨਾਂ ਤੀਕਰ ਮੈਂ ਉਸ ਬਾਗ ਵਿਚੋਂ ਤੋੜ ਕੇ
ਲਿਆਉਂਦੀ ਰਹੀ । ਇਕ ਦਿਨ ਕਿਸੇ ਨੇ ਤੋੜ ਦੇ ਦੇਖ
ਲਿਆ । ਉਸ ਮਨੁਖ ਨੇ ਕਿਹਾ ਕਿ ਤੇਰੇ ਅਜੇਹੇ
ਅਨੁਚਿਤ ਕਾਰਜ ਕਰਕੇ ਉਸ ਗਰਭਸਿਥਿਤ ਬਚੇ ਉਤੇ
ਇਹ ਪ੍ਰਭਾਵ ਹੋਯਾ ਕਿ ਇਸ ਵਿਚ ਚੋਰੀ ਕਰਨ ਦੀ
ਆਦਤ ਹੋ ਗਈ ।"
"ਅਮ੍ਰੀਕਾ ਦੇ ਇਕ ਵਿਦਵਾਨ ਦਾ ਕਥਨ ਹੈ ਕਿ
ਮੈਂ ਇਕ ਇਸਤ੍ਰੀ ਨੂੰ ਚੰਗੀ ਤਰਾਂ ਜਾਣਦਾ ਹਾਂ ਕਿ ਜਦੋਂ
ਉਸਨੂੰ ਤਿੰਨਾਂ ਮਹੀਨਿਆਂ ਦਾ ਗਰਭ ਸੀ ਤਾਂ
ਅਚਨਚੇਤ ਉਹ ਇੱਕ ਜੰਗਲੀ ਰਿੱਛ ਦੇ ਬੱਚੇ
ਨੂੰ ਦੇਖਕੇ ਬਹੁਤ ਡਰ ਗਈ । ਇਸਦਾ ਭਯਾਨਕ ਨਤੀਜਾ
ਇਹ ਹੋਯਾ ਕਿ ਉਸਦੇ ਗਰਭ ਤੋਂ ਇਹ ਉਸਦਾ ਬਾਰ੍ਹਵਾਂ
ਪੁਤ੍ਰ ਪਾਗਲ ਉਤਪੰਨ ਹੋਇਆ ਜਦੋਂ ਕਿ ਉਸਦੇ ਪਹਿਲੇ
੧੧ ਪੁੱਤ੍ਰ ਅਤਿ ਸ਼੍ਰੇਸ਼ਟ, ਯੋਗ, ਅਰ ਬੁਧਿਮਾਨ ਹਨ ।
ਇਹ ਲੜਕਾ ੧੪ ਵਰਿਹਾਂ ਤੀਕਰ ਜੀਵਿਆ ਅਰ ਬਹੁਤ
ਕੰਮ ਰਿਛ ਦੇ ਸਮਾਨ ਹੀ ਕਰਦਾ ਸੀ।"
'ਬੋਸਟਨ ਨੱਗਰ ਵਿਚ ਇਕ ਧਨਵਾਨ
ਇਸਤ੍ਰੀ ਨੇ ਇਕ ਦਿਨ ਆਪਣੇ ਭੇਡ ਦੇ ਬੱਚੇ ਦਾ
ਸਿਰ ਹੱਥ ਨਾਲ ਮਿੱਧਕੇ ਘੁੱਟ ਸਿੱਟਯਾ, ਪਰ
ਫੇਰ ਇਸ ਨੀਚਕਰਮ ਤੇ ਬੜੀ ਪਛਤਾਈ । ਇਸ ਦੁਰ-
ਘਟਨਾ ਦੇ ਛੇ ਮਹੀਨਿਆਂ ਪਿਛੋਂ ਉਸਦੇ ਪੁੱਤ੍ਰ ਹੋਯਾ,