ਪੰਨਾ:ਮਨ ਮੰਨੀ ਸੰਤਾਨ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨਮੰਨੀ ਸੰਤਾਨ]

ਸਾਂ ਤਾਂ ਮੇਰੀ ਨਜ਼ਰ ਇਸ ਮੂਰਤ ਤੇ ਹੀ ਬਹੁਤੀ ਪੈਂਦੀ ਸੀ।
ਅਰ ਮੈਂ ਮਨ ਹੀ ਮਨ ਵਿਚ ਬਹੁਤਾ ਡਰਦੀ ਸੀ ਕਿ ਕਿਤੇ ਮੇਰੀ
ਸੰਤਾਨ ਅਜੇਹੀ ਹੀ ਨਾਂ ਹੋਵੇ,ਮੈਂ ਨਹੀਂ ਜਾਣਦੀ ਸੀ ਕਿ ਮੂਰਤ
ਦੇ ਦੇਖਣ ਅਰ ਡਰਨ ਦਾ ਇਹ ਫਲ ਹੋਵੇਗਾ ।"
ਸਾਡੇ ਇਕ ਮਿਤ੍ਰ ਇਕ fਦਨ ਕਹਿੰਦੇ ਸਨ ਕਿ
ਮੇਰੀ ਇਸਤ੍ਰੀ ਪੜ੍ਹੀ ਲਿਖੀ ਅਰ ਅਭਯੰਤ ਬੁਧਿਮਾਨ ਹੈ,
ਉਸਨੂੰ ਪੁਸਤਕਾਂ ਵਿਚੋਂ ਚੰਗੀ ਸੰਤਾਨ ਉਤਪੰਨ ਕਰਨ ਦਾ
ਵਰਣਨ ਪੜ੍ਹਕੇ ਵਿਚਰ ਹੋਯਾ ਕਿ ਮੈਂਭੀ ਅਪਨੀ ਗਰਭ
ਸਿਥਿਤ ਸੰਤਾਨ ਨੂੰ ਚੰਗੀ ਉਤਪੰਨ ਕਰਾਂ । ਗੱਲਕੀ ਉਸ
ਨੇ ਇਕ ਸੰਦਰ ਬਾਲਕ ਦੀ ਮੂਰਤ ਆਪਣੇ ਰਹਿਨ ਦੇ
ਚੁਬਾਰੇ ਵਿਚ ਅਜੇਹੀ ਜਗ੍ਹਾ ਰਖ ਦਿਤੀ ਕਿ ਜਿਥੇ ਹਰ
ਵੇਲੇ ੳਸ ੳੱਤੇ ਨਜ਼ਰ ਪੈਂਦੀ ਰਹੀ । ਜਦੋਂ ਉਸਨੂੰ ਪੁਤਰ
ਉਤਪੰਨ ਹੋਯਾ ਤਾਂ ਜਿਉਂ ਦਾ ਤਿਉਂ ਉਸ ਮੂਰਤ ਦੇ
ਸਮਾਨ ਸੁੰਦ੍ਰ ਯੋਗਵਾਨ ਸੀ ।" ਅਜੇਹਾ ਹੀ
ਬਿਰਤਾਂਤ ਇਕ ਗ੍ਰੰਥਾਕਾਰ ਨੇ ਲਿਖਿਆ ਹੈ
ਕਿ "ਇਕ ਆਦਮੀ ਦੇ ਘਰ ਉਸਦਾ ਕੋਈ ਮਿਤ੍ਰ ਗਿਆ
ਅਰ ਉਸਨੇ ਚੁਬਾਰੇ ਵਿਚ ਇਕ ਸੁੰਦ੍ਰ ਮੂਰਤ ਦੇਖਕੇ
ਕਿਹਾ ਕਿ ਆਪ ਦੇ ਲੜਕੇ ਦੀ ਮੂਰਤ ਬਹੁਤ ਸੋਹਣੀ
ਬਣੀ ਹੈ । ੳਸ ਆਦਮੀ ਨੇ ਉਤਰ ਦਿਤਾ ਕਿ ਇਹ
ਮੂਰਤ ਮੇਰੇ ਪਤ੍ਰ ਨੂੰ ਦੇਖ ਕੇ ਨਹੀਂ ਬਨਾਈ ਗਈ ਕਿੰਤੂ
ਮੇਰਾ ਪੁੱਤ੍ਰ ਇਸ ਮੁਰਤ ਦੇ ਅਨੁਸਾਰ ਬਨਾਯਾ ਗਿਆ
ਹੈ ੳਸ ਮਨੁਖ ਨੇ ਅਚਰਜ ਹੋ ਕੇ ਪੁਛਿਆ, ਉਹ ਕਿਸ
ਪ੍ਰਕਾਰ ਬਣਿਆਂ ? ਤਦੋਂ ਉਸ ਪੁਰਸ਼ ਨੇ ਉਤਰ ਦਿਤਾ
ਕਿ ਜਦ ਮੇਰਾ ਪੁਤ੍ਰ ਆਪਣੀ ਮਾਂ ਦੇ ਉਦਰ ਵਿਚ ਸੀ ਤਾਂ