ਪੰਨਾ:ਮਨ ਮੰਨੀ ਸੰਤਾਨ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੬

[ਮਨਮੰਨੀ ਸੰਤਾਂਨ]


ਆਦਿ ਦਾ ਗਰਭ ਸਿਥਿਤ ਮੰਤਾਨ ਤੇ ਬੜਾ ਹੀ ਪ੍ਰਭਾਵ ਪੈਂਦਾ ਹੈ । ਇਹ ਗਲ ਮਾਤਾ ਦੇ ਹਥ ਵਿਚ ਹੈ ਕਿ ਚਾਹੇ ਆਪਣੇ ਉੱਤਮ ਵਿਚਾਰਾਂ ਅਰ ਕਾਰਜਾਂ ਵਿਚ ਅਪਨੀ ਸੰਤਾਨ ਨੂੰ ਉਤਪੰਨ ਕਰਕੇ ਉੱਤਮ ਕਰੇ, ਜਾਂ ਭ੍ਰਸ਼ਟ ਅਹਾਰ ਵਿਹਾਰ ਵਿਚ ਲਗ ਕੇ ਭਸ਼ੂ ਸੰਤਾਨ ਉਤਪੰਨ ਕੇਰੇ । ਗਰਭ ਸਮੇਂ ਮਾਤਾ ਦੇ ਵਿਚਾਰਾਂ ਅਰ ਕਾਰਜਾਂ ਦਾਰਾ ਜੋ ਪ੍ਰਭਾਵ ਬੱਚੇ ਦੇ ਸਰੀਰ ਅਰ ਦਿਮਾਗ ਤੇ ਪੈਂਦਾ ਹੈ ਓਹ ਸਾਰੀ ਉਮਰ ਤਕ ਦੂਰ ਨਹੀਂ ਹੁੰਦਾ, ਇਸ ਲਈ ਇਸ ਵੇਲੇ ਮਾਤਾ ਦੇ ਉੱਤਮ ਵਿਚਾਰ ਹੋਨ ਅਰ ਨਿਰਦੋਖ ਕਾਰਜ ਹੋਨ। ਅਹਾਰ ਵਿਹਾਰ ਉੱਤਮ,ਅਤੇ ਸਦਾ ਪ੍ਰਸੰਨਤਾ ਰਹੇ, ਨਿਰੇ ਪੁਰੇ ਹੱਡ ਹਰਾਮ ਹੋਣ ਕਰਕੇ ਭੀ ਚੰਗਾ ਅਸਰ ਨਹੀਂ ਹੁੰਦਾ,ਗਲ ਕੀ ਜੇਹਾ ਖਿਡੋਣਾ ਚਾਹੀਦਾ ਹੋਵੇ ਤੇਹੀ ਹੀ ਸੱਚੇ ਦੀ ਦਸ਼ਾ ਹੋਣੀ ਤੇ ਰਹਿਣੀ ਚਾਹੀਦੀ ਹੈ ।

੨.ਦੂਜਾਭਾਗ


'ਸੰਤਾਨ ਨੂੰ ਅਧਕ ਰੂਪਵਾਨ ਤੇ ਬੁਧਿਮਾਨ ਉਤਪੰਨ ਕਰਨਾ।'ਅਨੁਭਵ ਤੋਂ ਇਹ ਗੱਲ ਸਿੱਧ ਹੋ ਚੁਕੀ ਹੈ ਕਿ ਗਰਭ ਧਾਰਨ ਦੇ ਸਮੇ ਤੋਂ ਪ੍ਰਸਵ ਕਾਲ ਤੀਕਰ ਮਾਤਾ ਆਪਣੇ ਮਾਨਸਿਕ ਵਿਚਾਰਾਂ ਨਲ ਗਰਭਿਸਥਿਤ ਬਾਲਕ ਨੂੰ ਅਜਿਹਾ ਬਣਾ ਸਕਦੀ ਹੈ ਕਿ ਉਸ ਦੇ ਸਭ ਅੰਗ ਅਰ ਆਕਾਰ ਸੁਡੋਲ ਅਰ ਸੁੰਦ੍ਰ ਹੋਨ ਅਤੇ ਓਹ ਬੁਧਿਮਾਨ ਅਰ