ਪੰਨਾ:ਮਨ ਮੰਨੀ ਸੰਤਾਨ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪

[ਮਨਮੰਨੀ ਸੰਤਾਂਨ]

ਹੈ:ਗਰਭ ਰਹਿਜਾਣ ਨਾਲ ਪਹਿਲੇ ਇਹ ਲੱਛਨ ਹੁੰਦੇ ਹਨ-
ਮੂੰਹ ਦਾ ਸੁਆਦ ਹੋਰ ਹੀ ਹੋ ਜਾਂਦਾ ਹੈ, ਥੁਕ ਬਹੁਤੀ
ਆਉਂਦੀ ਹੈ, ਤ੍ਰੇਹ ਬਹੁਤ ਲਗਦੀ ਹੈ, ਅੰਨ ਦੀ ਚੰਗੀ ਭੁਖ
ਨਹੀਂ ਰਹਿੰਦੀ, ਜੀ ਮਿਚਕਦਾ ਰਹਿੰਦਾ ਹੈ, ਥੋੜੀ ਥੋੜੀ
ਸਿਰ ਪੀੜ ਹੋਯਾ ਕਰਦੀ ਹੈ, ਤਰਾਂ ਤਰਾਂ ਦੀਆਂ ਚੀਜਾਂ
ਦੇ ਖਾਣ ਨੂੰ ਚਿੱਤ ਚਲਾਇਮਾਨ ਹੁੰਦਾ ਹੈ, ਨੀਂਦਰ ਚੰਗੀ
ਨਹੀਂ ਆਉਂਦੀ, ਜੰਘਾਂ ਵਿਚ ਪੀੜ ਹੁੰਦੀ ਹੈ, ਬੇਚੈਨੀ ਬੜੀ
ਰਹਿੰਦੀ ਹੈ, ਹੱਡ ਪੈਰ ਖੁਸਦੇ ਰਹਿੰਦੇ ਤੇ ਆਲਸ ਹੋ ਜਾਂਦਾ ਹੈ।
ਗਰਭ ਠਹਰਨ ਦੇ ਉਪ੍ਰੰਤ ਇਸਤ੍ਰੀ ਨੂੰ ਬਹੁਤ
ਸਾਵਧਾਨੀ ਅਰ ਸੰਜਮ ਨਾਲ ਰਹਿਨਾ ਚਾਹੀਏ ਅਰ ਪਤਿ
ਪਤਿਨੀਦਾ ਸੰਜੋਗਤਾਂ ਕਦੀ ਭੀਨਾਂ ਹੋਨਾ ਚਾਹੀਏ ਕਿਓਂਕਿ
ਫੇਰ ਭੀ ਵਿਸ਼ੇ ਵਿਕਾਰਾਂ ਵਿਚ ਲਗੇ ਰਹਿਣ ਕਰਕੇ
ਅਨੇਕਾਂ ਇਸਤ੍ਰੀਆਂ ਦਾ ਪੂਰਾ ਗਰਭ ਨਹੀਂ ਹੁੰਦਾ ਤੇ
ਕਈ ਇਸਤ੍ਰੀਆਂ ਸੰਤਾਨ ਜੰਮਦਿਆਂ ਹੀ ਮਰ ਜਾਂਦੀਆਂ ਹਨ
ਅਰ ਬਹੁਤ, ਪ੍ਰਸੂਤ ਦੀ ਪੀੜਾ ਨਾਲ ਅਧਮੋਈਆਂ
ਜਿਹੀਆਂ ਹੋ ਜਾਂਦੀਆਂ ਹਨ ਤੇ ਸੰਤਾਨ ਭੀ ਸਦਾ ਰੋਗੀ,
ਮਰੀਅਲ ਜੇਹੀ ਰਹਿੰਦੀ ਹੈ, ਹੋਰ ਭੀ ਕਈ ਰੋਗ ਤੇ
ਔਰੁਣ ਗਰਭ ਸਮੇਂ ਵਿਸ਼ੇ ਭੋਗ ਵਿਚ ਪ੍ਰਵਿਰਤ ਰਹਿਣ
ਨਾਲ ਹੋ ਜਾਂਦੇ ਹਨ। ਇਸ ਸਮੇਂ ਮਾਤਾ ਦੇ ਵਿਚਾਰ ਸ਼ਾਂਤਿ
ਸੁਧ ਅਰ ਧਰਮ ਭਾਵ ਜੁਗਤ ਹੋਨ, ਸ਼ਾਂਤ ਮਈ ਭੋਜਨ
ਹੋਵੇ, ਅਧਿਕ ਕੰਮ ਕਾਰ ਨਾਂ ਕਰੇ, ਹਵਾਦਾਰ ਅਰ
ਪਵਿਤ੍ਰ ਸਥਾਨ ਵਿਚ ਰਹੇ, ਜੇ ਇਸਤ੍ਰੀ ਪੜ੍ਹੀ ਲਿਖੀ ਹੋਵੇ
ਤਾਂ ਪ੍ਰਸਿੱਧ ੨ ਬੀਰ ਵਿਦਵਾਨ ਅਰ ਧਰਮ ਸ਼ੀਲ ਪੁਰਸ਼ਾਂ
ਅਰ ਇਸਤ੍ਰੀਆਂ ਦੇ ਜੀਵਨ ਚਰਿਤ੍ਰ ਗੁਰਸਿਖ ਇਤਿਹਾਸ