ਪੰਨਾ:ਕਿੱਸਾ ਸੱਸੀ ਪੁੰਨੂੰ.pdf/80

(ਪੰਨਾ:Kissa Sassi Punnu.pdf/80 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(79)

ਵਿਚ ਰਹੇ ਨਾ ਬਲ ਵਿਚ॥
ਵਸਦੇ ਹੋਭ ਭੰਬੋਰ ਸ਼ੈਹਰ ਹੌਂ ਲੁੱਟੀਆਂ ਰੰਗ ਮਹੱਲ ਵਿਚ ਚੋਰਾਂ ਪਲ ਵਿਚ॥
ਕੈਹ ਦਰ ਕਰੀ ਪੁਕਾਰ ਸ਼ਾਹ ਲਖ ਹੋਤ ਗਏ ਛਲ ਬਲ ਵਿਚ ਦੇ ਮੋਹ ਵਲ ਵਿਚ॥੨੨੧॥

ਕੁਛ ਨੁਕਸਾਨ ਨਾ ਹੋਯਾ ਤੈਂਡਾ ਦੇਸ ਹੁਕਮ ਸੁਲਤਾਨੀ ਸਮਝ ਸੁਜਾਨੀ॥
ਪਾਂਚ ਪਦਾਰਥ ਆਹੇ ਘਰ ਵਿਚ ਮਾਂ ਪਿਉ ਹੁਸਨ ਜਵਾਨੀ ਸੁਰਗ ਨਸਾਨੀ॥
ਲਾਓ ਦਾਓ ਬਿਠਲਾਓ ਚਉਕੀਆਂ ਪੱਤਣ ਔਰ ਚੋਗਾਨੀ ਖਾਸ ਮਕਾਨੀ॥
ਕਹਿ ਲਖਸ਼ਾਹ ਜੋ ਫਾਹ ਕਿਸੇ ਨੂੰ ਮੰਗਵਾਵੇ ਦਿਲ ਜਾਨੀ ਅਪਨਾ ਸਾਨੀ॥੨੨੨॥

ਮੈਂ ਬਿਹੋਸ ਫਰਮੋਸ਼ ਨੋਸ਼ ਗ਼ਮ ਇਸ਼ਕ ਜੋਸ਼ ਹਨ ਕਰਦੀ ਪਗ ਧਰ ਧਰਦੀ॥
ਦਿਨ ਅਰ ਰੈਨ ਸਚੈਨ ਚੈਨ ਨਹੀ ਨੈਨ ਸੁਰਖ ਨ ਜਰਦੀ ਨੀਂਦ ਨਾ ਫਰਦੀ॥
ਕੀਤੀ ਗਰਦ ਬੇਦਰਦ ਬ੍ਰਿਹੋਂ ਜਮ ਫਰਦ ਸਰਦ ਦਮ ਭਰਦੀ ਸੌਰੋਂ ਡਰਦੀ॥
ਕਿਆ ਲਖ ਬਨੀ ਲਾਚਾਰੀ ਭਾਰੀ ਦਾਰੀ ਲਖੇ ਨਾ ਦਰਦੀ ਹਾਵੇ ਮਰਦੀ॥੨੨੩॥