ਪੰਨਾ:ਕਿੱਸਾ ਸੱਸੀ ਪੁੰਨੂੰ.pdf/65

(ਪੰਨਾ:Kissa Sassi Punnu.pdf/65 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

ਊਪਰ ਆਹੀਆਂ ਮਿਸਲ ਚਕੋਰਾਂ ਉਮਦੀਆਂ ਤੋਰਾਂ॥
ਲਾਵਨ ਰੰਗ ਪਤੰਗ ਚੜਾਵਨ ਮਾਨੋਂ ਖਿਚ ਦੀਆਂ ਡੋਰਾਂ ਝੁਕ ਚਿਤ ਚੋਰਾਂ॥
ਰਖਨ ਗ੍ਰਾਮ ਤਾਰ ਸੁਰ ਭਰਦੀਆਂ ਕਰਦੀਆਂ ਨਰਮ ਖਦੋਰਾਂ ਜ਼ਿਦ ਦੀਆਂ ਲੋੜਾਂ॥
ਕਹਿ ਲਖ ਸ਼ਾਹ ਦਿਲਾਂ ਵਿਚ ਧਸਦੀਆਂ ਦਸਦੀਆਂ ਲਟਕ ਕਰੋੜਾਂ ਮਟਕ ਮਰੋੜਾਂ॥੧੭੮॥

ਫਿਰੇਂ ਚਕਰ ਜਿਉਂ ਝੁਕਨ ਧਰਤ ਪਰ ਕਮਰਾਂ ਸੁਬਕ ਜੰਬੂਰੀ ਸ਼ਕਲਾਂ ਨੂਰੀ॥
ਖੁਰਸ਼ ਕਬਾਬ ਪਾਨ ਖੁਸ ਜਾਕੇ ਔਰ ਸ਼ਰਾਬ ਅੰਗੂਰੀ ਘੀ ਖੰਡ ਚੂਰੀ॥
ਅਤਰ ਗੁਲਾਬ ਅੰਬੀਰ ਚੀਰ ਤਨਚੰਦਨ ਔਰ ਕਸਤੂਰੀ ਮੁਸ਼ਕ ਸਰੂਰੀ॥
ਕੰਠ ਵਾਹ ਲਖ ਸ਼ਾਹ ਉਨ੍ਹਾਂ ਦੇ ਆਹੀਆਂ ਖ਼੍ਵਾਸ ਹਜੂਰੀ ਸਰ ਸਜਪੂਰੀ॥੧੭੯॥

ਮੈਂਨ ਮੂਰਤਾਂ ਐਨ ਸੂਰਤਾਂ ਸੁਘੜੀ ਨਾਰੀ ਜਣੀਆਂ ਸੁਤਾ ਦੁਥਣੀਆਂ॥
ਚਤੁਰ ਸਲਾਹ ਅਗਾਹਾਂ ਛਬਾਦਤ ਜਾਹਿ ਨਾ ਉਪਮਾਂ ਭਣੀਆਂ ਜਿਉਂ ਨਗ ਮਣੀਆਂ॥
ਹਸਭਣੀਆਂ ਤਨ ਭਾਰੇ ਸੁਬਕਾਂ ਚਤਰਨੀਆਂ ਸੰਖਨੀਆਂ ਅਰ ਪਦਮਣੀਆਂ॥
ਧਰੁਪਦ ਰੇਖਤ