ਪੰਨਾ:ਕਿੱਸਾ ਸੱਸੀ ਪੁੰਨੂੰ.pdf/38

(ਪੰਨਾ:Kissa Sassi Punnu.pdf/38 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੩੭)

ਸਾਂਝ ਨਾ ਕਾਈ॥੧੦੧॥

ਝੁਰਦੀ ਮਾਉਂ ਫਿਰਾਕ ਧੀਉ ਦੇ ਨੀਰ ਅਖੀ ਥੀਂ ਢਲਦਾ ਸ਼ੀਰ ਉਛਲ ਦਾ॥
ਜਿਉਂ ਯਾਕੂਬ ਨੂੰ ਯੂਸਫ ਦਾ ਦੁਖ ਲਾਂਬੂ ਤਨ ਵਿਚ ਬਲਦਾ ਤਾਪ ਖਲੱਲ ਦਾ॥
ਜਾਈ ਪਾਸ ਆਸ ਕਰ ਜਾਵੇ ਲਾਵੇ ਪੇਚ ਅਕਲ ਦਾ ਜੋਰ ਨਾਂ ਚਲਦਾ॥
ਕਹੁ ਲਖ ਯਾਦ ਸੰਦੂਕ ਸੱਸੀ ਨੂੰ ਖੌਫ ਘਣਾਂ ਵਲ ਛੱਲਦਾ ਦਿਲ ਨਹੀਂ ਰਲਦਾ॥੧੦੨॥

ਬਾਦਸ਼ਾਹ ਏਹ ਕੀਤੀ ਗਿਨਤੀ ਜੇ ਬਾਲਕ ਘਰ ਆਂਦੀ ਬਨਗੁ ਅਸਾਂਦੀ॥
ਕੈਹ ਗਏ ਜਿਵੇਂ ਨਜ਼ੂਮੀ ਪੰਡਿਤ ਹਰਗਿਜ਼ ਖ਼ਤਾ ਨ ਜਾਂਦੀ ਬਾਤ ਉਨਹਾਂਦੀ॥
ਸ਼ਾਹਜ਼ਾਦੀ ਘਰ ਰਹੇ ਧੋਬੀਆਂ ਫਿਰ ਦਲੀਲ ਦੁਹਾਂ ਦੀ ਪਿਉ ਅਰਮਾਂਦੀ॥
ਲਖਸ਼ਾਹ ਮਿਲਿਯਾ ਮੁਲਕ ਸੱਸੀ ਨੂੰ ਖ਼ਰਚੇ ਸੋਨਾਂ ਚਾਂਦੀ ਨੇਮਤ ਖਾਂਦੀ॥੧੦੩॥

ਸਾਹਿਬ ਹੁਸਨ ਸੁਘੜ ਸ਼ਾਹਜ਼ਾਦੀ ਸਖੀਆਂ ਵਿਚ ਸਮਾਵੇ ਅਤ ਛਬ ਛਾਵੇ॥
ਯਾ ਸਾਗਰ ਸੁਤ ਰੰਬਾ ਯਾ ਸਸ ਸਨਮੁਖ ਹੂਰ ਨ ਆਵੇ ਦੇਖ ਲਜਾਵੇ॥
ਸੈਰ ਬਾਗਦਾ ਕਰੇ ਹਮੇਸ਼ਾਂ ਹਰ ਹਰ ਮੇਵਾ ਖਾਵੇ ਫੁਲ ਹੰਢਾਵੇ॥
ਜੋ ਮਕਾਨ