ਪੰਨਾ:ਕਿੱਸਾ ਸੱਸੀ ਪੁੰਨੂੰ.pdf/36

(ਪੰਨਾ:Kissa Sassi Punnu.pdf/36 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੩੫)

ਨਾ ਕੋਈ ਠਾਹਰ॥
ਜਾਤ ਸਫਾਤ ਛਪਾਈ ਐਸੇ ਜੈਸੇ ਰੰਗ ਜਵਾਹਰ ਕਰੇ ਨਾ ਜ਼ਾਹਿਰ॥
ਝੁਰੇ ਮੋਰ ਜਿਉ ਚੋਰ ਸੱਸੀ ਦਿਲ ਕਹਿ ਲਖ ਸ਼ਾਹ ਨਾ ਬਾਹਰ ਬਿਨ ਹਕ ਜ਼ਾਹਿਰ॥੯੬॥

ਧੋਬੀ ਨਾਮ ਤਮਾਮ ਰੋਜ਼ ਰਲ ਪੈਹਨ ਪੁਸ਼ਾਕਾਂ ਆਵਨ ਸ਼ਾਨ ਦਿਖਾਵਨ॥
ਸਾਥੀਂ ਕੌਨ ਚੰਗੇਰਾ ਤੈਨੂੰ ਅੱਤੇ ਨੂੰ ਸਮਝਾਵਨ ਬੈਠ ਰਝਾਵਨ॥
ਜੇ ਸੈ ਪ੍ਯਾਰੀਆਂ ਹੋਵਨ ਧੀਆਂ ਤੌਣੀਆਂ ਨਾਂਹ ਸਮਾਵਨ ਪਰ ਘਰ ਜਾਵਨ॥
ਓਹ ਲਖਸ਼ਾਹ ਨਾ ਮੰਨਦਾ ਕੋਈ ਭਾਈ ਜੋਰ ਲਗਾਵਨ ਸੀਸ ਨਿਵਾਵਨ॥੯੭॥

ਬੌਹਰ ਸਸੀ ਕੋਂ ਪਿਦਰ ਪੂਛਿਯਾ ਬੋਲੇ ਨਾਂ ਸਰਮਾਂਦੀ ਗਮ ਨੂੰ ਖਾਂਦੀ॥
ਪਿਆ ਖਿਯਾਲ ਤਮਕ ਫਿਰ ਬੋਲੀ ਨਾ ਮੈਂ ਧੀਉ ਤੁਸਾਂ ਦੀ ਅੰਸ ਸ਼ਾਹਾਂ ਦੀ॥
ਕਿਸਮਤ ਡੋਬੀ ਤਕਦੀ ਧੋਬੀ ਸੋਬੀ ਹੋਇ ਵਕਾਂਦੀ ਖਾਲਸ ਚਾਂਦੀ॥
ਕਹਿ ਲਖਸ਼ਾਹ ਲਿਖੇ ਦੁਖ ਕਰਮੀ ਕੱਢ ਤੁਸਾਂ ਘਰ ਆਂਦੀ ਰੁੜਦੀ ਜਾਂਦੀ॥੯੮॥

ਜਾਹੋ ਅਪਨੀ ਘਰੀਂ ਬੇਲੀਯੋ ਆਖ ਸੁਨਾ