ਮਾਰੂਲਸ-:ਕਾਹਦੀਆਂ ਖੁਸ਼ੀਆਂ ਕਾਹਦੇ ਚਾਅ?
ਕਿਹੜੀਆਂ ਲਾਮਾਂ ਜਿੱਤ ਕੇ ਅਇਐ,
ਕਿੰਨੇ ਕੀਤੇ ਮੁਲਕ ਤਬਾਹ?
ਕਿਹੜੀਆਂ ਮਾਰੀਆਂ ਮੱਲਾਂ ਉਸ ਨੇ,
ਵਤਨ ਲਈ ਕੀ ਲਿਆਇਐ ਮਾਲ?
ਕਿਹੜੇ ਰਾਜੇ, ਕਿੰਨੇ ਸਮਰਾਟ,
ਤੌਕ, ਜ਼ੰਜੀਰਾਂ ਪਾ ਗਲਾਂ 'ਚ
ਬੰਨ੍ਹ ਲਿਆਇਐ ਰਥ ਦੇ ਨਾਲ?
ਲੱਖ ਲਾਅਣਤ ਦੁਸ਼ਮਣ ਅਕਲ ਦਿਓ!
ਬਦਬਖਤੋ ਵਾਸੀ ਰੋਮ ਦਿਓ!
ਸਿਲ ਵੱਟੇ ਹੋਗੇ ਮਸਤਕ ਤੁਹਾਡੇ,
ਅੱਤ ਸੱਖਣੇ ਅੱਤ ਕੋਰੇ
ਤਰਸਹੀਣ ਤੇ ਹਿੱਸਹੀਣ ਹਨ
ਪੱਥਰ ਦਿਲ ਅੱਤ ਖੋਰੇ;
ਜੜ੍ਹ ਹੋ ਗਏ ਕਿਉਂ ਤੁਹਾਡੇ ਚੇਤੇ,
ਵਿਸਰ ਗਇਆ ਕਿਉਂ ਪੌਂਪੀ?
ਯਾਦ ਨਹੀਂ ਹੁਣ? ਉਹ ਸੀ ਜੋਧਾ
ਜਿਸ ਦੀ ਇੱਕ ਝਲਕ ਦੀ ਖਾਤਰ,
ਤੜਕਸਾਰ ਹੀ ਚੜ੍ਹ ਬਹਿੰਦੇ ਸੀ,
ਕੁਛੱੜ ਮਾਰ ਬਾਲ ਨਿਆਣੇਕੰਧੀਂ ਕੋਠੀਂ, ਬੁਰਜ ਬਨੇਰੀਂ,
ਚੌਬਾਰੇ ਅਤੇ ਮੀਨਾਰਾਂ ਉੱਤੇ,
ਕੋਟ ਫਸੀਲਾਂ ਚਿਮਨੀਆਂ ਉਪਰ,
ਬੂਹੇ ਬਾਰੀਆਂ ਮੋਰੀਆਂ ਅੰਦਰ
ਫੱਸ ਬਹਿੰਦੇ ਸੀਰੁੱਖ ਟਾਹਣਾਂ ਤੇ ਟੰਗੇ ਰਹਿੰਦੇ
ਘੰਟਿਆਂ ਬੱਧੀਅੱਤ ਦਰਿੜ੍ਹਤਾ ਤੇ ਧੀਰਜ ਨਾਲ
ਤਾਂਘਣ ਨਜ਼ਰਾਂ, ਨੈਣ ਲੋਚਦੇ
ਡੂੰਘੀਆਂ ਸ਼ਾਮਾਂ ਤੀਕ;
ਵੇਖਣ ਲਈ ਵਿਜੇ-ਜਲੂਸ ਪੌਂਪੀ ਦਾ
ਰੋਮ ਦੀਆਂ ਗਲੀਆਂ ਵਿੱਚੋਂ ਲੰਘਦਾ।
ਨਜ਼ਰ ਪੈਣ ਤੇ ਰਥ ਜੋਧੇ ਦਾ
ਇੱਕਸੁਰ ਹੋਕੇ ਖਲਕਤ ਸਾਰੀ,
ਨਹੀਂ ਭਲਾ ਸੀ ਛੱਡਦੀ ਜੈਕਾਰਾ?
18