ਪੰਨਾ:Jhagda Suchaji Te Kuchaji Naar Da.pdf/3

ਇਹ ਸਫ਼ਾ ਪ੍ਰਮਾਣਿਤ ਹੈ

(੩)

ਜਹੇ ਪੁਤਨੀ। ਕਢਨਾਕੀ ਕੰਮ ਓਂਹਦਾ ਤੈਨੂ ਗਾਲੀਆਂ। ਇਹੋ ਜਹੀਆਂ ਜੂਠਾਂ ਤਾਂ ਅਨੇਕ ਖਾਲੀਆਂ। ਅਸੀ ਕਾਰੇ ਹਥੀਆਂ ਹਾਂ ਬਾਰਾਂ ਤਾਲੀਆਂ। ਮਰਦਾਂ ਤੇ ਉਤੇ ਨੀ ਰਕਾਬਾਂ ਪਾਲੀਆਂ। ਮਰਦਾਂ ਦਾ ਕੰਮ ਨਹੀਓਂ ਸਾਨੂੰ ਘੂਰਨਾ। ਸਗੋਂ ਸਾਨੂੰ ਦੇਣ ਕੁਰ ਕੁਰ ਚੂਰਮਾ। ਉਰਾ ਪਰਾ ਕਰੇ ਫੜ ਲਈਏ ਦਾਹੜੀਓਂ। ਓਂਦੋ ਬਸ ਕਰੀਂ ਜਦੋਂ ਥਕ ਹਾਰੀਓਂ। ਮਾਂ ਭੈਣ ਆਖਕੇ ਤੇ ਜਾਵੇ ਛੁਟ ਨੀ। ਤਾਂਬੀ ਤੂੰ ਬਣਾਈਂ ਮੂਹਰੇ ਤਾਂਈ ਪੁਤ ਨੀ। ਝੁਡੂਆਂ ਦਾ ਦਾਰੂ ਤੈਨੂੰ ਠੀਕ ਦਸਿਆ। ਸ਼ਰਮ ਹਯਾਉ ਨੂੰ ਨਾ ਪੱਲੇ ਰਖਿਆ। ਓਂਸਨੇ ਨਾਂ ਤੇਰੇ ਤਾਂਈ ਕੁਛ ਆਖਣਾ। ਕਰ ਨਾ ਬਚਾਉਹੈਨੀ ਓਸ ਆਖਣਾ। ਲਗਜਾਵੇ ਸਟ ਦੇਂਵੀ ਧੂਣੀ ਹਿੰਗਦੀ। ਮੰਨ ਲਵੀਂ ਗਲ ਨੀ ਇੰਦਰ ਸਿੰਘ ਦੀ॥ ਦੌਹਰਾ॥ ਸੁਚੱਜੀ ਕਰੇ ਜਵਾਬ ਹੁਣ ਨੀ ਸੁਣ ਗੁੰਡੀ ਨਾਰ। ਹੈ ਹਤਿਆਰੀ ਪਾਪਣੇ ਹੈਂ ਤੂੰ ਬਡੀ ਮਕਾਰ॥ ਕਬਿਾ॥ ਏ ਸੁਚੱਜੀ ਦਾ ਜਵਾਬ ਕਰੇ ਪਤੀ ਨੂੰ ਖਰਾਬ ਹੈਨੀ ਬੜਾ ਅਪਰਾਧ ਦੇਣਾ ਪਤੀ ਤਾਂਈ ਦੁੱਖ ਨੀ। ਨਹੀਓਂ ਨਾਰੀਆਂ ਦਾ ਕੰਮ ਮਾਰੇ ਪਤੀਅਗੋਂ ਦਮ ਭਾਂਵੇ ਲਾਹ ਦੇਣ ਛੰਮ ਰਹੀਏ ਅਗੋਂ ਕਰ ਚੁੱਪ ਨੀ। ਨਹੀਓਂ ਨਾਰੀਆਂ ਦੀ ਕਾਰ ਕਰੇ ਪਤੀ ਸੋਂ ਕਰਾਰ ਭਾਵੇਂ ਜਾਨੋ ਦੇਣਮਾਰ ਹੋਵੇ ਅਜੋਂ ਨਾਹੀਂ ਹੁਤਨੀ। ਸੁਣ ਨਾਰੀਆਂ ਦੀ ਗਲ ਤੁਰ ਨਾਲ ਮੇਰੇ ਚਲ ਤੈਨੂੰ ਦਸਾਂ ਇੱਕ ਵਲ ਇੰਦਰ ਸਿੰਘ ਕੋਲੋਂ ਕੁਛ ਨੀ॥ ਦੋਹਰਾ