ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੫)

ਤਸੱਲੀ ਲਈ ਇਹ ਉਪਰਲੀ ਵਿਚਾਰ ਲਿਖੀ ਗਈ ਹੈ, ਓਹਨਾਂ ਨੂੰ ਇਹ ਭੀ ਸੋਚਣਾ ਚਾਹੀਦਾ ਹੈ ਕਿ ਜੇ ਸਤਿਗੁਰੂਆਂ ਨੂੰ ਇਸ ਤਰਾਂ ਘਰੋ ਪਰੀ ਦਾ ਗੁਰੂਡੱਮ ਮਨਜ਼ੂਰ ਹੁੰਦਾ, ਤਾਂ ਖਾਲਸਾ ਪੰਥ ਸਾਜਨ ਦੀ ਲੋੜ ਹੀ ਕੀ ਸੀ ? ਇਹ ਵਤੀਰਾ ਤਾਂ ਯੋਗੀ, ਸੰਨਿਆਸੀ ਆਦਿਕਾਂ ਵਿਚ ਅਗੇ ਹੀ ਬੜੇ ਜ਼ੋਰ ਨਾਲ ਵਰਤ ਰਿਹਾ ਸੀ।

ਕਈ ਸੱਜਣ ਪੁਛਿਆ ਕਰਦੇ ਹਨ ਕਿ ਜੇ ਹੁਣ ਭੀ ਕੋਈ ਸ੍ਰੀ ਗੁਰੂ ਨਾਨਕ ਜੀ ਜਿਹਾ ਮਹਾਂ ਪੁਰਖ ਪ੍ਰਗਟ ਹੋ ਜਾਵੇ, ਤੇ ਉਸ ਵਿਚ ਉਤਨੇ ਹੀ ਉਚੇ ਗੁਣ ਭੀ ਹੋਣ, ਤਾਂ ਕਿਉਂ ਨਾ ਉਸ ਨੂੰ ਗੁਰੂ ਆਖਿਆ ਜਾਵੇ ? ਇਸ ਦੇ ਉੱਤਰ ਵਿਚ ਬੇਨਤੀ ਹੈ ਕਿ ਯੋਗਤਾ ਅਤੇ ਪਦਵੀ, ਯਾ ਕਾਬਲੀਅਤ ਅਤੇ ਦਰਜਾ, ਇਹ ਦੋਨੋਂ ਚੀਜ਼ਾਂ ਵਖੋ ਵਖਰੀਆਂ ਹਨ, ਇਹ ਜ਼ਰੂਰੀ ਨਹੀਂ ਕਿ ਜਿਥੇ ਕਾਬਲੀਅਤ ਹੋਵੇ ਓਥੇ ਦਰਜਾ ਭੀ ਹੈ, ਤੇ ਉਸ ਕਾਬਲੀਅਤ, ਅਤੇ ਲਿਆਕਤ ਭੀ ਜਰਨੈਲ ਵਾਲੀ ਹੈ, ਪਰ ਜੇ ਅਜੇਹਾ ਅਮਨ ਤੇ ਸ਼ਾਂਤੀ ਦਾ ਸਮਾਂ ਆ ਜਾਵੇ ਕਿ ਫੌਜ ਦੀ ਲੋੜ ਹੀ ਨਾਂ ਪਵੇ, ਤਦ ਭਾਵੇਂ ਕਈ ਮਹਾਂ ਪੁਰਖ ਉਸ ਜਰਨੈਲ ਦੀ ਲਿਆਕਤ ਦੇ ਕਿਉਂ ਨਾਂ ਮੌਜੂਦ ਹੋਣ ਪਰ ਉ ਨੂੰ ਦਰਜਾ ਜਰਨੈਲੀ ਨਹੀਂ ਮਿਲੇਗਾ, ਦਰਜਾ ਤਦ ਮਿਲਣਾ ਚਾਹੀਦਾ ਹੈ ਕਿ ਜੇ ਲਿਆਕਤ ਭੀ ਹੋਵੇ ਅਤੇ ਮੋਕਿਆ ਭੀ ਹੋਵੇ। ਸੋ ਗੁਰੂ ਦਾ