ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)

ਭੀ ਭਲੇਮਾਨਸ ਤੇ ਸਿਧੇ ਸਾਧੇ ਲੋਕਾਂ ਨੂੰ ਧੌਖਾ ਦੇ ਸਕਦਾ ਹੈ। ਗੁਰੂ ਕੇ ਸਿਖ ਭਾੲੀ ਹਨ, ਵਡੇ ਤੇ ਯੋਗ ਭਰਾਵਾਂ ਦਾ ਸਤਿਕਾਰ ਜ਼ਰੂਰ ਕਰੋ ਪਰ ੳੁਨਾਂ ਨੂੰ ਸਾਧ ਸੰਤ ਆਦਿ ਕੋਈ ਵੱਖਰਾ ਲਕਬ ਦੇ ਕੇ ਆਮ ਕੌਂਮ ਤੇ ਸਿਖ ਭਾਈਚਾਰੇ ਨਾਲੋਂ ਵੱਖਰਾ ਮਤ ਕਰੋ। ਭੇਖ ਹਰ ਤਰਾਂ ਦਾ ਬੁਰਾ ਹੈ, ਭਾਵੇਂ ਕਪੜੇ ਦਾ ਹੋਵੇ ਤੇ ਭਾਵੇਂ ਲਫ਼ਜ਼ਾਂ ਦਾ। ਸਾਰੀ ਕੌਂਮ ਵਿਚੋਂ ਇਕ ਖਾਸ ਟੋਲੇ ਨੂੰ ਸਾਧ ਸੰਤ ਆਖਕੇ ਚੇਤੇ ਕਰਨਾ ਇਹ ਇਕ ਕਿਸਮ ਦਾ ਲਫਜ਼ੀ ਭੇਖ ਹੈ।

ਫੁਟਕਲ ਗਲਾਂ

ਕਈ ਸੱਜਨ ਪੁਛਿਆ ਕਰਦੇ ਹਨ ਕਿ ਸ੍ਰੀ ਗੁਰੂ ਨਾਨਕ ਜੀ ਤੋਂ ਪਹਿਲੇ ਕਿ ਗੁਰੂ ਸਨ ਕਿ ਨਹੀਂ ?ਓਹਨਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਸੂਰਜ ਦੇ ਨਾਂ ਹੋਣ ਸਮੇਂ ਦੀਵਾ ਹੀ ਸੂਰਜ ਹੋਇਆ ਕਰਦਾ ਹੈ, ਪਰ ਸੂਰਜ ਦੇ ਚੜ੍ਹ ਆਉਣ ਪਰ ਉਸਦੀ ਕੋਈ ਪਛ ਪ੍ਰਤੀਤ ਨਹੀਂ | ਇਸੇ ਤਰਾਂ ਜੇਹੜੇ ਲੋਕ ਅਸਲ ਸਤਿਗੁਰੂ ਦੇ ਸਿੱਖ ਨਹੀਂ ਬਣੇ ਓਹ ਪਏ ਆਮ ਮਹਾਤਮਾਂ ਗੁਰੂ ਆਖਨ ਯਾ ਸ੍ਰੀ ਗੁਰੂ ਨਾਨਕ ਜੀ ਤੋਂ ਪਹਿਲੇ ਕੇਂਹਦੇ ਹੋਣ | ਸ੍ਰੀ ਗਰੂ ਗੰਥ ਸਾਹਿਬ ਵਿਚ ਭੀ ਕਈ ਜਗਾ ਪੁਰਾਣੇ ਖਿਆਲ ਦੇ ਲੋਕਾਂ ਨੂੰ ਸਮਬਾਉਣ ਵਾਸਤੇ ਆਮ ਰਿਸ਼ੀਆਂ ਮੁਨੀਆਂ ਨੂੰ ਓਹਨਾਂ ਦੇ ਅਪਣੇ ੨ ਚੇਲਿਆਂ ਦੇ ਗੁਰੂ ਆਖਿਆ ਗਿਆ ਹੈ, ਪਰ ਇਸਤਰਾਂ ਦੇ ਗੁਰੂ ਹੋਣ ਦੀ ਲੋੜ ਤਦ ਤਕ ਹੀ ਹੁੰਦੀ ਹੈ ਕਿ ਜਦ ਤਕ ਅਸਲ ਗੁਰੂ ਦਾ ਪ੍ਰਕਾਸ਼ ਨਾ ਹੋਇਆ ਹੋਵੇ। ਗੁਰਮਤ ਅਨੁਸਾਰ