ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)

ਲਿਖਿਆ ਹੈ ਕਿ ਅੰਮ੍ਰਿਤ ਤਾਂ ਕੌਮੀ ਮਜ਼ਬੂਤੀ ਵਾਸਤੇ ਹੈ, ਪਰ ਧਾਰਮਕ ਤ੍ਰੱਕੀ ਵਾਸਤੇ ਗੁਰ ਮੰਤ੍ਰ ਵਾਲੀ ਰਸਮ ਹੀ ਜ਼ਰੂਰੀ ਹੈ। ਅਜੇਹੇ ਭਰਾਵਾਂ ਨੂੰ ਖਿਆਲ ਕਰਨਾ ਚਾਹੀਦਾ ਹੈ ਕਿ ਖਾਲਸ ਧਰਮ ਨੂੰ ਮੁਕੰਮਲ ਆਖਿਆ ਹੀ ਤਦ ਜਾ ਸਕਦਾ ਹੈ ਕਿ ਜਦ ਇਹ ਮਜ੍ਹਬ ਅਤੇ ਕੋਮੀਯਤ ਦੇ ਸਾਂਝੇ ਰੰਗ ਵਿਚ ਢਲ ਚੁਕਿਆ ਹੋਵੇ ਕਿਉਂਕਿ ਸਾਡੀ ਕੋਮੀਯਤ ਦਾ ਕਾਰਨ ਹੀ ਧਰਮ ਦੀ ਏਕਤਾ ਹੈ ਨਾਂ ਕਿ ਕੋਈ ਖਾਸ ਨਸਲ ਯਾ ਦੇਸ਼, ਜਿਹਾ ਕਿ ਰਾਜਪੂਤਾਂ ਦੀ ਇਕ ਕੌਮ ਹੈ। ਇਸ ਕੌਮੀਯਤ ਦਾ ਸਬੱਬ ਇਹ ਹੈ ਕਿ ਉਹ ਸਭ ਇਕ ਨਸਲ ਤੋਂ ਹਨ।]

ਅਮ੍ਰੀਕਾ ਵਿਚ ਕਈ ਮੁਲਕਾਂ ਤੋਂ ਗਏ ਹੋਏ ਲੋਕ ਮੌਜੂਦ ਹਨ, ਪਰ ਉਨ੍ਹਾਂ ਦੀ ਇਕ ਕੌਮ ਕੇਵਲ ਇਸ ਕਾਰਨ ਬਣ ਚੁਕੀ ਹੈ ਕਿ ਉਹ ਸਭ ਇਕ ਦੇਸ਼ ਵਿਚ ਰਹਿੰਦੇ ਹਨੰ ਤੇ ਸਾਰੇ ਦੇ ਸਾਰੇ ਯੂਰਪ ਵਿਚੋਂ ਗਏ ਹਨ, ਅਜਹ ਮੁਲਕੀ ਕਾਰਨਾਂ ਕਰਕੇ ਉਨ੍ਹਾਂ ਦੀ ਇਕ ਕੋਮ ਬਣ ਚਕੀ ਹੈ। ਪਰ ਖਾਲਸਾ ਕੋਮੀਯਤ ਕੇਵਲ ਸਤਿਗੁਰਾਂ ਦੇ ਬਖਸ਼ੇ ਹੋਏ ਧਰਮ ਦੇ ਆਸਰੇ ਹੀ ਬਣੀ ਹੈ, ਏਥੇ ਧਾਰਮਕ ਤੇ ਕੌਮੀ ਰਸਮ ਇਕੋ ਹੀ ਹੋਵੇਗੀ, ਇਸ ਲਈ ਅੰਮਿਤ ਛਕਾਉਣ ਦਾ ਤਅੱਲਕ ਧਰਮ ਅਤੇ ਕੌਮੀਅਤ ਨਾਲ ਇਕੋ ਜੇਹਾ ਹੈ ਜਦ ਅੰਮ੍ਰਿਤ ਛਕਾਉਣ ਵਿਚ ਬਣੀ ਦਾ ਉਚਾਰਨ ਦਾ ਹੈ, ਵਾਹਿਗੁਰੂ ਜੀ ਦੀ ਫਤਹ ਤੇ ਵਾਹਿਗੁਰੂ ਜੀ ਦਾ ਖਾਲਸਾ ਹੋਣ ਦਾ ਏਲਾਨ ਕੀਤਾ ਜਾਂਦਾ ਹੈ ਤੇ ਉਪਦੇਸ਼ ਖਾਲਸ ਧਾਰਮਕ ਹੁੰਦੇ ਹਨ, ਫਿਰ ਦਮੋ ਏਥੇ । ਕੇਹੜਾ ਧਾਰਮਕ