ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੩

ਪੰਚਹੁੰ ਮੈਂ ਨਿਤ ਵਰਤਤ ਮੈਂਹੋ ਪੰਚ ਮਿਲਹਿ ਸੇ ਪੀਰਨ ਪੀਰ। ਇਮ ਪਾਂਚਨ ਕੀ ਮਹਿਮਾਂ ਕਹਿਕੈ ਤੀਨ ਪਰਿਕ੍ਰਮਾ ਫਿਰ ਕਰ ਦੀਨ। ਅਰਪੇ ਸ਼ਸ਼ਤ੍ਰ ਜਿਗਾ ਅਰੁ ਕਲਗੀ ਨਿਜ ਕਰ ਤੇ ਸਿਰ ਬੰਧਨ ਕੀਨ॥

ਅਰਥਾਤ ਭਾਈ ਧਰਮ ਸਿੰਘ ਆਦਿ ਪੰਜ ਮੁਖੀ ਸਿੰਘਾਂ ਨੂੰ (ਜੋ ਉਸ ਸਮੇਂ ਪੰਥ ਵਿਚ ਮੰਨੇ ਪ੍ਰਮੰਨੇ ਸਨ ਤੇ ਸ੍ਰੀ ਗੁਰੂ ਮਹਾਰਾਜ ਜੀ ਦੇ ਹਜੂਰ ਮੌਜੂਦ ਸਨ) ਬਾਕਾਇਦਾ ਸ਼ਸ਼ਤ੍ਰ ਪਹਿਨਾਕੇ ਤੇ ਉਨ੍ਹਾਂ ਦੀਆਂ ਪਰਕਰਮਾਂ ਕਰਕੇ ਵਾਹਿਗੁਰੂ ਜੀ ਦੀ ਫਤਹ ਬੁਲਾ ਦਿਤੀ।

ਬਸ ਸ੍ਰੀ ਗੁਰੂ ਨਾਨਕ ਜੀ ਤੋਂ ਲੈਕੇ ਦਸੋ ਗੁਰੂ ਇਸ ਕੌਮੀ ਬੇੜੇ ਨੂੰ ਤਿਆਰ ਕਰਦੇ ਆਏ ਸਨ ਤੇ ਅੱਜ ਉਹ ਕਾਰਜ ਸਿਰੇ ਚੜ ਗਿਆ। ਦਸ ਸਰੂਪ ਧਾਰੀ ਸ੍ਰੀ ਗੁਰੂ ਨਾਨਕ ਜੀ ਯਾ ਬਾਕਾਇਦਾ ਮਿਸ਼ਨ ਨੂੰ ਇਕ ਲੜੀ ਵਿਚ ਪੂਰਾ ਕਰਨ ਵਾਲੇ ਦਸ ਧਾਰਮਕ ਬਾਨੀਆਂ ਦੀ ਅਨਥੱਕ ਮੇਹਨਤ ਨਾਲ ਸ਼ਖਸੀ ਹਕੂਮਤ ਦਾ ਖਾਤਮਾ ਹਮੇਸ਼ਾਂ ਲਈ ਹੋ ਗਿਆ।

ਉਸਤੋਂ ਪਿਛੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਪੰਥ ਵਿਚ ਜਿਤਨੇ ਫੈਸਲੇ ਹੁੰਦੇ ਆਏ ਓਹ ਸਭ ਜਮਹੂਰੀਯਤ ਅਰਥਾਤ ਸਾਂਝੀ ਪੰਥਕ ਰਾਇ ਅਨੁਸਾਰ ਹੁੰਦੇ ਆਏ, ਪੰਥ ਇਕੱਠਾ ਹੋਕੇ ਗੁਰਮਤਾ ਸੋਧਦਾ ਸੀ। ਪਾਠਕ ਇਸ ਦੇ ਮੁਤਅੱਲਕ ਹੋਰ ਬਹੁਤ ਕੁਛ ਪੰਥ ਪ੍ਰਕਾਸ਼ ਆਦਿ ਇਤਹਾਸਕ ਪੁਸਤਕਾਂ ਵਿਚੋਂ ਪੜ੍ਹ